ਰਾਜਨਾਥ ਸਿੰਘ ਬਣੇ ਭਾਜਪਾ ਪ੍ਰਧਾਨ

ਨਵੀਂ ਦਿੱਲੀ – 23 ਜਨਵਰੀ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 61 ਸਾਲਾ ਰਾਜਨਾਥ ਸਿੰਘ ਨੂੰ ਮੁੜ ਪਾਰਟੀ ਪ੍ਰਧਾਨ ਬਣਾ ਲਿਆ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਰਾਜਨਾਥ ਸਿੰਘ 2009 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਵੀ ਪਾਰਟੀ ਪ੍ਰਧਾਨ ਸਨ, ਪਰ ਭਾਜਪਾ ਦੇ ਖਰਾਬ ਪ੍ਰਦਰਸ਼ਨ ਕਾਰਨ ਉਨ੍ਹਾਂ ਦੀ ਕੁਰਸੀ ਚਲੀ ਗਈ ਸੀ। ਇਸ ਵਾਰ ਵੀ 2014 ਦੀਆਂ ਲੋਕ ਸਭਾ ਚੋਣਾਂ ਹੋਣੀਆਂ ਹਨ ਹੁਣ ਵੇਖਾਂਗੇ ਕਿ ਭਾਜਪਾ ਕੀ ਪ੍ਰਦਰਸ਼ਨ ਕਰਦੀ ਹੈ ਕੀ ਰਾਜਨਾਥ ਭਾਜਪਾ ਦਾ ਭਵਿੱਖ ਸੰਵਾਰਨ ‘ਚ ਸਫਲ ਹੋ ਸਕਣਗੇ।