ਰਾਣਾ ਗੁਰਜੀਤ ਸਿੰਘ ਦੀ ਸਖ਼ਤ ਮਿਹਨਤ ਨਾਲ ਮੋਗਾ ਚੋਣ ‘ਚ ਕਾਂਗਰਸ ਦੀ ਜਿੱਤ ਦਾ ਮੁੱਢ ਬੱਝਾ – ਯੂਥ ਕਾਂਗਰਸ ਨਿਊਜ਼ੀਲੈਂਡ

ਆਕਲੈਂਡ – ਕਾਂਗਰਸ ਤੋਂ ਬਾਗੀ ਹੋ ਕੇ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋਏ ਜੋਗਿੰਦਰਪਾਲ ਜੈਨ ਕਰਕੇ ਮੁੜ ਵਿਧਾਨ ਸਭਾ ਹਲਕਾ ਮੋਗਾ ਵਿਖੇ ੨੩ ਫਰਵਰੀ ਨੂੰ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਵਿੱਚ ਸਿੱਧਾ ਮੁਕਾਬਲਾ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਦਾ ਹੈ। ਇਸ ਜ਼ਿਮਨੀ ਚੋਣ ਲਈ ਜਿੱਥੇ ਸਾਰੇ ਹੀ ਕਾਂਗਰਸ ਦੇ ਵਰਕਰ ਸਖ਼ਤ ਮਹਿਨਾ ਕਰ ਰਹੇ ਹਨ, ਉੱਥੇ ਕਾਂਗਰਸ ਪਾਰਟੀ ਵਲੋਂ ਰਾਣਾ ਗੁਰਜੀਤ ਨੂੰ ਚੋਣ ਦੀ ਮੁੱਖ ਸੇਵਾ ਦੇ ਕੇ ਵਧੀਆ ਕਦਮ ਚੁੱਕਿਆ ਹੈ। ਆਪਣੇ ਕਾਮਯਾਬੀ ਸਿਆਸੀ ਤਜਰਬੇ ਨਾਲ ਸ. ਰਾਣਾ ਨੇ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾ ਦਿੱਤਾ ਹੈ। ਨਿਊਜ਼ੀਲੈਂਡ ਯੂਥ ਕਾਂਗਰਸ ਵੀ ਮੋਗਾ ਚੋਣ ‘ਚ ਕਾਮਯਾਬੀ ਅਤੇ ਕਾਂਗਰਸ ਉਮੀਦਵਾਰ ਵਿਜੇ ਸਾਥੀ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਜੁੱਟ ਗਈ ਹੈ। ਯੂਥ ਕਾਂਗਰਸ ਦੇ ਪ੍ਰਧਾਨ ਅਮਰੀਕ ਸਿੰਘ ਸੰਘਾ, ਹਲਕਾ ਇਨਚਾਰਜ ਮਦਨ ਸਿੰਘ ਪੱਡਾ ਨੇ ਜਿੱਥੇ ਸ. ਰਾਣਾ ਦੇ ਕੰਮ ਦੀ ਸ਼ਲਾਘਾ ਕੀਤੀ ਹੈ, ਉੱਥੇ ਮੋਗਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਾਂਗਰਸ ਦਾ ਸਾਥ ਦੇਣ ਤਾਂ ਕਿ ਖੁਸ਼ਹਾਲੀ ਵਾਲਾ ਇੱਕ ਕਦਮ ਪੁੱਟਿਆ ਜਾਵੇ। ਸ. ਸੰਘਾ ਨੇ ਨਿਊਜ਼ੀਲੈਂਡ ਕਾਂਗਰਸ ਦੇ ਪ੍ਰਧਾਨ ਹਰਮਿੰਦਰ ਪ੍ਰਤਾਪ ਸਿੰਘ ਚੀਮਾ ਜੋ ਕਿ ਪੰਜਾਬ ਦੌਰੇ ‘ਤੇ ਹਨ ਵਲੋਂ ਚੋਣ ਸੰਬੰਧੀ ਕੀਤੀ ਮੀਟਿੰਗ ਦੀ ਵੀ ਸ਼ਲਾਘਾ ਕੀਤੀ ਹੈ।
ਇਸ ਮੌਕੇ ਉਨ੍ਹਾਂ ਨਾਲ ਯੂਥ ਕਾਂਗਰਸ ਤੋਂ ਕੁਲਵਿੰਦਰ ਸਿੰਘ ਝਮਟ, ਲਵਦੀਪ ਸਿੰਘ ਗੰਢਮ, ਜਸਵਿੰਦਰ ਸੰਧੂ, ਡਾ. ਬਲਜੀਤ ਟੂਆਕਾਊ, ਜਗਜੀਤ ਸਿੰਘ ਪਾਪਾਟੋਏਟੋਏ, ਸ਼ਮਿੰਦਰ ਮਾਹੀ, ਦੀਪਕ ਸ਼ਰਮਾ ਪੈਨ ਵਰਲਡ ਟਰੈਵਲ ਹਾਜ਼ਰ ਸਨ।