ਰਾਣਾ ਜੱਜ ਦੇ ਨੇੜਲੇ ਰਿਸ਼ਤੇਦਾਰ ਸ. ਪਰਮਜੀਤ ਸਿੰਘ ਪੰਮਾ ਦਾ ਦੇਹਾਂਤ, ਅੰਤਿਮ ਸਸਕਾਰ 26 ਜਨਵਰੀ 1 ਵਜੇ ਮੈਨੂਕਾਓ ਮੈਮੋਰੀਅਲ ਗਾਰਡਨ ‘ਚ

ਆਕਲੈਂਡ, 25 ਜਨਵਰੀ – ਪੰਜਾਬੀ ਭਾਈਚਾਰੇ ਲਈ ਦੁੱਖ ਭਰਿਆ ਸਮਾਚਾਰ ਹੈ ਕਿ ਪਾਪਾਟੋਏਟੋਏ ਰਹਿੰਦੇ ਸ. ਪਰਮਜੀਤ ਸਿੰਘ ਪੰਮਾ ਦਾ 24 ਜਨਵਰੀ ਦਿਨ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ ਬਿਮਾਰ ਸਨ ਅਤੇ ਲਗਭਗ ਮਹੀਨੇ ਤੋਂ ਆਈਸੀਯੂ ਵਿੱਚ ਸਨ।
ਸ. ਪਰਮਜੀਤ ਸਿੰਘ ਪੰਮਾ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਬੀਬੀ ਨਾਲ ਸੀ। ਉਹ 1987 ਤੋਂ ਇੱਥੇ ਰਹਿ ਰਹੇ ਸਨ ਅਤੇ ਸ. ਲਹਿੰਬਰ ਸਿੰਘ (ਰਾਣਾ ਜੱਜ) ਦੀ ਧਰਮ ਪਤਨੀ ਸਰਦਾਰਨੀ ਕੁਲਵਿੰਦਰ ਕੌਰ ਦੇ ਸਕੇ ਮਾਮਾ ਜੀ ਸਨ। ਸ. ਪਰਮਜੀਤ ਆਪਣੇ ਪਿੱਛੇ ਪਰਿਵਾਰ ਵਿੱਚ ਪਤਨੀ ਬੰਸ ਕੌਰ ਛੱਡ ਗਏ ਹਨ।
ਇਨ੍ਹਾਂ ਦਾ ਅੰਤਿਮ ਸਸਕਾਰ 26 ਜਨਵਰੀ ਦਿਨ ਮੰਗਲਵਾਰ ਨੂੰ ਦੁਪਹਿਰ 1 ਵਜੇ ਮੈਨੂਕਾਓ ਮੈਮੋਰੀਅਲ ਗਾਰਡਨ ਵਿਖੇ ਕੀਤਾ ਜਾਏਗਾ। ਪਰਿਵਾਰ ਨਾਲ ਸੰਪਰਕ ਕਰਨ ਲਈ ਰਾਣਾ ਜੱਜ ਨਾਲ ਫਨ ਨੰਬਰ 027 274 6401 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।