ਰਾਣਾ ਡੱਗੂਬਾਤੀ ਤੇ ਮਿਹਿਕਾ ਬਜਾਜ ਵਿਆਹ ਦੇ ਬੰਧਨ ‘ਚ ਬੱਝੇ

ਰਾਣਾ ਡੱਗੂਬਾਤੀ ਤੇ ਮਿਹਿਕਾ ਬਜਾਜ ਵਿਆਹ ਦੇ ਬੰਧਨ 'ਚ ਬੱਝੇ

ਹੈਦਰਾਬਾਦ – ਅਦਾਕਾਰ ਰਾਣਾ ਡੱਗੂਬਾਤੀ ਅਤੇ ਇੰਟੀਰੀਅਰ ਡਿਜ਼ਾਈਨਰ ਮਿਹਿਕਾ ਬਜਾਜ ਨੇ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ੮ ਅਗਸਤ ਦਿਨ ਸ਼ਨਿਚਰਵਾਰ ਨੂੰ ਪਰਿਵਾਰ ਅਤੇ ਨੇੜਲਿਆਂ ਦੀ ਮੌਜੂਦਗੀ ਵਿੱਚ ਵਿਆਹ ਕੀਤਾ। ਵਿਆਹ ਤੋਂ ਪਹਿਲਾਂ ਤਿੰਨ ਦਿਨ ਤਕ ਹਲਦੀ ਅਤੇ ਮਹਿੰਦੀ ਦੀ ਰਸਮ ਚੱਲੀ। ਬਜਾਜ ਨੇ ਕ੍ਰੀਮ ਅਤੇ ਸੁਨਹਿਰੇ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ। ਇਸ ਨੂੰ ਅਨਾਮਿਕਾ ਖੰਨਾ ਨੇ ਡਿਜ਼ਾਈਨ ਕੀਤਾ ਹੈ।
ਫ਼ੈਸ਼ਨ ਡਿਜ਼ਾਈਨਰ ਨੇ ਇੰਸਟਾਗ੍ਰਾਮ ‘ਤੇ ਇਸ ਦੀ ਤਸਵੀਰ ਸਾਂਝੀ ਕੀਤੀ ਅਤੇ ਪੋਸ਼ਾਕ ਸਬੰਧੀ ਦੱਸਿਆ ਕਿ ਇਸ ‘ਤੇ ਹੱਥ ਨਾਲ ਜ਼ਰਦੋਜ਼ੀ ਦਾ ਕੰਮ ਕੀਤਾ ਗਿਆ ਹੈ। ‘ਬਾਹੂਬਲੀ’ ਅਦਾਕਾਰ ਨੇ ਹਲਕੇ ਸੁਨਹਿਰੇ ਰੰਗ ਦਾ ਧੋਤੀ ਕੁੜਤਾ ਪਹਿਨਿਆ ਹੋਇਆ ਸੀ। ਸ਼ਾਦੀ ਵਿੱਚ ਡੱਗੂਬਾਤੀ ਦੇ ਫਿਲਮ ਜਗਤ ਦੇ ਦੋਸਤਾਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਤੇਲਗੂ ਸਟਾਰ ਰਾਮ ਚਰਨ ਅਤੇ ਅੱਲੂ ਅਰਜੁਨ ਵੀ ਸ਼ਾਮਲ ਸਨ। ਗੌਰਤਲਬ ਹੈ ਕਿ ਇਸ ਜੋੜੇ ਨੇ ਮਈ ਵਿੱਚ ਆਪਣੇ ਰਿਸ਼ਤੇ ਜਨਤਕ ਕੀਤੇ ਸਨ।