ਰਾਣੀ ਹੱਥ ਕਾਮਨਵੈਲਥ ਗੇਮਜ਼ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨੀ

ਨਵੀਂ ਦਿੱਲੀ, 14 ਮਾਰਚ – ਆਸਟਰੇਲੀਆ ਦੇ ਗੋਲਡ ਕਾਸਟ ਵਿਖੇ 4 ਅਪ੍ਰੈਲ ਤੋਂ 15 ਅਪ੍ਰੈਲ ਤੱਕ ਹੋਣ ਵਾਲੀਆਂ 21ਵੀਂ ਕਾਮਨਵੈਲਥ ਗੇਮਜ਼ ਲਈ ਹਾਕੀ ਇੰਡੀਆ ਨੇ 18 ਮੈਂਬਰੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਮਹਿਲਾ ਹਾਕੀ ਟੀਮ ਦੀ ਕਮਾਨ ਰਾਣੀ ਰਾਮਪਾਲ ਨੂੰ ਸੌਂਪੀ ਹੈ ਜਦੋਂ ਕਿ ਉਪ ਕਪਤਾਨ ਗੋਲਕੀਪਰ ਸਵਿਤਾ ਨੂੰ ਬਣਾਇਆ ਗਿਆ ਹੈ। ਭਾਰਤ ਪੂਲ ‘ਏ’ ਵਿੱਚ ਮਲੇਸ਼ੀਆ, ਵੇਲਜ਼, ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਨਾਲ ਹੈ। ਭਾਰਤੀ ਟੀਮ 5 ਅਪ੍ਰੈਲ ਤੋਂ ਵੇਲਜ਼ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਗੌਰਤਲਬ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਨੇ ਸਾਲ 2002 ਵਿੱਚ ਹੋਈਆਂ ਕਾਮਨਵੈਲਥ ਗੇਮਜ਼ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਸੀ ਜਦੋਂ ਕਿ 2006 ਵਿੱਚ ਆਸਟਰੇਲੀਆ ਤੋਂ ਫਾਈਨਲ ਵਿੱਚ ਹਾਰ ਗਈ ਸੀ। ਇਸ ਪਿੱਛੋਂ ਭਾਰਤ ਦਾ ਪ੍ਰਦਰਸ਼ਨ ਖ਼ਰਾਬ ਹੀ ਰਿਹਾ ਹੈ।

ਪਰ ਭਾਰਤੀ ਟੀਮ ਦੇ ਕੋਚ ਹਰਿੰਦਰ ਸਿੰਘ ਕਿਹਾ ਕਿ ਦੱਖਣੀ ਕੋਰੀਆ ਵਿੱਚ ਪੰਜ ਮੈਚਾਂ ਦੀ ਲੜੀ 3-1 ਨਾਲ ਜਿੱਤ ਕੇ ਪਰਤੀ ਭਾਰਤੀ ਟੀਮ ਦੇ ਹੌਸਲੇ ਬੁਲੰਦ ਹਨ ਅਤੇ ਉਹ ਗੋਲਡ ਕੋਸਟ ਵਿੱਚ ਚੰਗਾ ਪ੍ਰਦਰਸ਼ਨ ਕਰੇਗੀ ਤੇ ਤਗਮਾ ਜਿੱਤੇਗੀ।
ਭਾਰਤੀ ਮਹਿਲਾ ਟੀਮ ਇਸ ਤਰ੍ਹਾਂ ਹੈ :-
ਗੋਲਕੀਪਰ – ਸਵਿਤਾ (ਉਪ ਕਪਤਾਨ), ਰਜਨੀ ਇਤੀਮਾਰਪੁ
ਡਿਫੈਂਡਰ – ਦੀਪਿਕਾ, ਸੁਨੀਤਾ ਲਾਕੜਾ, ਦੀਪ ਗ੍ਰੇਸ ਏੱਕਾ, ਗੁਰਜੀਤ ਕੌਰ, ਸੁਸ਼ੀਲਾ ਚਾਨੂ ਪੁਖਰਾਮਬਾਮ
ਮਿਡਫ਼ੀਲਡ – ਮੋਨਿਕਾ, ਨਮਿਤਾ ਟੋੱਪੋ, ਨਿਕੀ ਪ੍ਰਧਾਨ, ਨੇਹਾ ਗੋਇਲ, ਲਿਲਿਮਾ ਮਿੰਜ
ਫਾਰਵਰਡ – ਰਾਣੀ ਰਾਮਪਾਲ (ਕਪਤਾਨ), ਵੰਦਨਾ ਕਟਾਰਿਆ, ਲਾਲਰੇਮਸਿਆਮੀ, ਨਵਜੋਤ ਕੌਰ, ਨਵਨੀਤ ਕੌਰ, ਪੂਨਮ ਰਾਣੀ