ਰਾਸ਼ਟਰਪਤੀ ਵਲੋਂ ਰਾਜ ਸਭਾ ਲਈ ਤੇਂਦੁਲਕਰ, ਰੇਖਾ ਤੇ ਅਨੂ ਦੀ ਸਿਫਾਰਸ਼ ਮਨਜ਼ੂਰ

 
ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਮਹਾਨ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਬਾਲੀਵੁੱਡ ਅਦਾਕਾਰਾ ਰੇਖਾ ਤੇ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵਕਾ ਅਨੂ ਆਗਾ ਦੀ ਰਾਜ ਸਭਾ ਲਈ ਨਾਮਜ਼ਦ ਰਾਸ਼ਟਰਤੀ ਨੂੰ ਪੇਸ਼ ਕੀਤੀ। ਜਿਸ ਨੂੰ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨੇ ਮਨਜ਼ੂਰ ਕਰ ਲਿਆ। 39 ਸਾਲਾਂ ਦੇ ਸਚਿਨ ਤੇਂਦੁਲਕਰ ਨੇ ਆਪਣੀ ਸ਼ਾਨਦਾਰ ਖੇਡ ਸਦਕਾ ਦੇਸ਼ ਨੂੰ ਕੌਮਾਂਤਰੀ ਪੱਧਰ ‘ਤੇ ਮਾਣ ਦਵਾਇਆ ਹੈ। ਰਾਸ਼ਟਰਪਤੀ ਨੇ 1980 ਦੇ ਦਹਾਕੇ ਦੀ 57 ਸਾਲਾ ਮਸ਼ਹੂਰ ਅਦਾਕਾਰਾ ਰੇਖਾ ਦੇ ਅਤੇ 70 ਸਾਲਾ ਉਦਯੋਗਪਤੀ ਅਨੂ ਆਗਾ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰਨ ਨੂੰ ਮਨਜ਼ੂਰੀ ਦੇ ਦਿੱਤੀ। ਕੇਂਦਰ ਸਰਕਾਰ ਨੇ ਉਕਤ ਤਿੰਨਾਂ ਸ਼ਖਸ਼ੀਅਤ ਨੂੰ ਰਾਜ ਸਭਾ ਦੇ ਮੈਂਬਰ ਨਾਮਜ਼ਦ ਕਰਨ ਦੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਪਾਟਿਲ ਨੂੰ ਸਿਫਾਰਸ਼ ਕੀਤੀ ਸੀ। ਰਾਸ਼ਟਰਪਤੀ ਨੂੰ ਭਾਰਤੀ ਸੰਵਿਧਾਨ ਮੁਤਾਬਿਕ ਅਧਿਕਾਰ ਹੈ ਕਿ ਉਹ 12 ਵਿਅਕਤੀਆਂ ਨੂੰ ਰਾਜ ਸਭਾ ਮੈਂਬਰ ਲਈ ਨਾਮਜ਼ਦ ਕਰ ਸਕਦੇ ਹਨ। ਰੇਖਾ ਨੇ ਆਪਣੇ ਅਦਾਕਾਰੀ ਜੀਵਨ ‘ਚ ਕਈ ਕੌਮੀ ਪੁਰਸਕਾਰ ਜਿੱਤੇ ਹਨ। ਤੇਂਦੁਲਕਰ ਦਾ ਨਾਂਅ ਦੀ ਕਈ ਵਾਰ ਹੋਈ ਭਾਰਤ ਰਤਨ ਦੀ ਮੰਗ ਤੋਂ ਬਾਅਦ ਰਾਜ ਸਭਾ ਦੇ ਅਹੁਦੇ ਲਈ ਸਿਫਾਰਸ਼ ਕੀਤੀ ਗਈ ਹੈ। ਅਨੁ ਆਗਾ ਥਰਮੈਕਸ ਇੰਡਸਟਰੀ ਦੀ ਸਾਬਕਾ ਮੁਖੀ ਤੇ ਕੌਮੀ ਸਲਾਹਕਾਰ ਕੌਂਸਲ ਦੀ ਮੈਂਬਰ ਵੀ ਹਨ।