ਰੌਸ ਟੇਲਰ ਦੀ 181 ਦੌੜਾਂ ਦੀ ਪਾਰੀ ਨੇ ਪੰਜ ਮੈਚਾਂ ਦੀ ਵੰਨਡੇ ਸੀਰੀਜ਼ ‘ਚ 2-2 ਦੀ ਬਰਾਬਰੀ ‘ਤੇ ਲਿਆਂਦੀ

ਡੁਨੇਡਿਨ ਵਿਖੇ ਚੌਥੇ ਵੰਨਡੇ 'ਚ ਸ਼ੈਂਕੜਾ ਮਾਰਨ ਤੋਂ ਬਾਅਦ ਕੀਵੀ ਖਿਡਾਰੀ ਰੌਸ ਟੇਲਰ

ਡੁਨੇਡਿਨ, 7 ਮਾਰਚ – ਇੱਥੇ ਮੇਜ਼ਬਾਨ ਨਿਊਜ਼ੀਲੈਂਡ ਤੇ ਮਹਿਮਾਨ ਟੀਮ ਇੰਗਲੈਂਡ ਵਿਚਾਲੇ ਖੇਡੇ ਗਏ ਚੌਥੇ ਵੰਨਡੇ ਇੰਟਰਨੈਸ਼ਨਲ ਮੈਚ ਵਿੱਚ ਬਲੈਕ ਕੈਪ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 2-2 ਨਾਲ ਬਰਾਬਰ ਕਰ ਲਈ। ਹੁਣ ਇਸ 5 ਮੈਚਾਂ ਦੀ ਸੀਰੀਜ਼ ਦਾ ਪੰਜਵਾਂ ਤੇ ਆਖ਼ਰੀ ਮੈਚ 10 ਮਾਰਚ ਦਿਨ ਸ਼ਨਿਚਰਵਾਰ ਨੂੰ ਕ੍ਰਾਈਸਟਚਰਚ ਵਿਖੇ ਹੋਵੇਗਾ, ਜੋ ਫਾਈਨਲ ਮੁਕਾਬਲੇ ਵਾਂਗ ਖੇਡਿਆ ਜਾਏਗਾ ਤੇ ਜਿੱਤਣ ਵਾਲੀ ਟੀਮ ਸੀਰੀਜ਼ ਦੀ ਜੇਤੂ ਬਣੇਗੀ।
ਚੌਥੇ ਵੰਨਡੇ ਵਿੱਚ ਕੀਵੀ ਟੀਮ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਖਿਡਾਰੀ ਰੌਸ ਟੇਲਰ ਸਿਰ ਬੱਝਦਾ ਹੈ ਜਿਸ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਖੇਡਦਿਆਂ ਨਾਬਾਦ 181 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਇੰਗਲੈਂਡ ਵੱਲੋਂ ਖੜ੍ਹੇ ਕੀਤੇ 335 ਦੌੜਾਂ ਦੇ ਵੱਡੇ ਸਕੋਰ ਨੂੰ ਤਿੰਨ ਗੇਂਦਾ ਰਹਿੰਦੇ ਪਾਰ ਕਰ ਲਿਆ ਤੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਉਣ ਦੇ ਨਾਲ ਸੀਰੀਜ਼ 2-2 ਦੀ ਬਰਾਬਰੀ ਉੱਤੇ ਲੈ ਆਉਂਦੀ। ਟੇਲਰ ਨੇ ਆਪਣੇ ਕੈਰੀਅਰ ਦੀ ਸਰਵੋਤਮ ਪਾਰੀ ਖੇਡੀ।
ਪਹਿਲਾਂ ਖੇਡ ਦੇ ਹੋਏ ਇੰਗਲੈਂਡ 9 ਵਿਕਟਾਂ ‘ਤੇ 335 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜਾਨੀ ਬੇਅਰਸਟੋ ਨੇ 106 ਗੇਂਦਾਂ ਵਿੱਚ 138 ਅਤੇ ਜੋਏ ਰੂਟ ਨੇ 102 ਦੌੜਾਂ ਬਣਾਈਆਂ। ਕੀਵੀ ਗੇਂਦਬਾਜ਼ ਈਸ਼ ਸੋਢੀ ਨੇ ਨਿਊਜ਼ੀਲੈਂਡ ਲਈ 58 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਦੋਂ ਕਿ ਕੋਲਿਨ ਮੁਨਰੋ ਅਤੇ ਟ੍ਰੈਂਟ ਬੋਲਟ ਨੇ 2-2 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਵੱਲੋਂ ਖੜ੍ਹੇ ਕੀਤੇ ਵੱਡੇ ਸਕੋਰ ਦਾ ਜਵਾਬ ਦੇਣ ਉੱਤਰੀ ਕੀਵੀ ਟੀਮ ਨੇ 5 ਵਿਕਟਾਂ ਪਿੱਛੇ 339 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਕੀਵੀ ਖਿਡਾਰੀ ਰੌਸ ਟੇਲਰ ਨੇ ਆਪਣੇ 19ਵੇਂ ਵੰਨਡੇ ਸੈਂਕੜੇ ਵਿੱਚ 17 ਚੌਕੇ ਅਤੇ 6 ਛੱਕੇ ਜੜੇ, ਜਿਸ ਕਾਰਨ ਨਿਊਜ਼ੀਲੈਂਡ ਨੇ ਇੰਗਲੈਂਡ ਨਾਲ ਸੀਰੀਜ਼ ਬਰਾਬਰੀ ਉੱਤੇ ਲੈ ਆਉਂਦੀ।
ਗੌਰਤਲਬ ਹੈ ਕਿ ਟੇਲਰ 8 ਮਾਰਚ ਦਿਨ ਵੀਰਵਾਰ ਨੂੰ 34 ਸਾਲ ਦਾ ਹੋ ਰਿਹਾ ਹੈ। ਜਿੱਥੇ ਟੇਲਰ ਦਾ 19ਵਾਂ ਵੰਨਡੇ ਸੈਂਕੜਾ ਉਸ ਦਾ ਸਭ ਤੋਂ ਵਧੀਆ ਰਿਹਾ, ਉੱਥੇ ਹੀ ਇਸ ਮੈਚ ਵਿੱਚ ਨਿਊਜ਼ੀਲੈਂਡ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ।
ਵੰਨਡੇ ਕ੍ਰਿਕਟ ‘ਚ ਨਿਊਜ਼ੀਲੈਂਡ ਲਈ ਸਭ ਤੋਂ ਵਧੀਆ ਖੇਡਣ ਵਾਲੇ ਪੰਜ ਖਿਡਾਰੀ ‘ਚ :-
1. ਰੋਸ ਟੇਲਰ (181 ਨਾਬਾਦ), ਖ਼ਿਲਾਫ਼ ਇੰਗਲੈਂਡ, ਸਥਾਨ ਡੁਨੇਡਿਨ (ਨਿਊਜ਼ੀਲੈਂਡ, 2018)
2. ਮਾਰਟੀਨ ਗੁਪਟਿਲ (237 ਨਾਬਾਦ), ਖ਼ਿਲਾਫ਼ ਵੈਸਟ ਇੰਡੀਜ਼, ਸਥਾਨ ਵੈਲਿੰਗਟਨ (ਨਿਊਜ਼ੀਲੈਂਡ, 2015)
3. ਸਟੀਫਨ ਫਲੇਮਿੰਗ (134 ਨਾਬਾਦ), ਖ਼ਿਲਾਫ਼ ਦੱਖਣੀ ਅਫ਼ਰੀਕਾ, ਸਥਾਨ ਜੋਹਾਨਸਬਰਗ (ਦੱਖਣੀ ਅਫ਼ਰੀਕਾ 2003)
4. ਮਾਰਟੀਨ ਗੁਪਟਿਲ (180 ਨਾਬਾਦ), ਖ਼ਿਲਾਫ਼ ਦੱਖਣੀ ਅਫ਼ਰੀਕਾ, ਸਥਾਨ ਹੈਮਿਲਟਨ (ਨਿਊਜ਼ੀਲੈਂਡ, 2017)
5. ਮਾਰਟੀਨ ਗੁਪਟਿਲ (189 ਨਾਬਾਦ), ਖ਼ਿਲਾਫ਼ ਇੰਗਲੈਂਡ, ਸਥਾਨ ਸਾਊਥੈਮਪਟਨ (ਇੰਗਲੈਂਡ 2013)
ਇਨ੍ਹਾਂ ਤੋਂ ਇਲਾਵਾ : ਕੇਨ ਵਿਲੀਅਮਸਨ (145 ਨਾਬਾਦ), ਖ਼ਿਲਾਫ਼ ਦੱਖਣੀ ਅਫ਼ਰੀਕਾ, ਸਥਾਨ ਕਿਮਬਰਲੀ (ਦੱਖਣੀ ਅਫ਼ਰੀਕਾ 2013) ਤੇ ਕਰੇਗ ਮੈਕਮਿਲਨ (117),  ਖ਼ਿਲਾਫ਼ ਆਸਟਰੇਲੀਆ, ਸਥਾਨ ਹੈਮਿਲਟਨ (ਨਿਊਜ਼ੀਲੈਂਡ, 2007)