ਲੇਬਰ ਪਾਰਟੀ ਦੇ ਲੀਡਰ ਡੇਵਿਡ ਸ਼ੀਅਰਰ ਵਲੋਂ ਅਸਤੀਫ਼ਾ

ਆਕਲੈਂਡ, 22 ਅਗਸਤ – ਲੇਬਰ ਪਾਰਟੀ ਦੇ ਲੀਡਰ ਡੇਵਿਡ ਸ਼ੀਅਰਰ ਜੋ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਨੇ ਆਪਣੇ ਮੁੱਖ ਪਾਰਟੀ ਆਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਸਵੇਰੇ ਹੋਈ ਪਾਰਟੀ ਦੀ ਕੋਕਸ ਮੀਟਿੰਗ ਤੋਂ ਬਾਅਦ ਦੁਪਿਹਰ ਅਸਤੀਫ਼ੇ ਦਾ ਐਲਾਨ ਕਰ ਦਿੱਤਾ। ਉਨ੍ਹਾਂ ਪ੍ਰੈੱਸ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਉਹ ਦੇਸ਼ ਵਿੱਚ ਹੋਣ ਵਾਲੀਆਂ 2014 ਦੀਆਂ ਆਮ ਚੋਣਾਂ ਵਿੱਚ ਪਾਰਟੀ ਦੀ ਅਗਵਾਹੀ ਨਹੀਂ ਕਰਨਗੇ। ਸ਼ੀਅਰਰ ਨੇ ਕਿਹਾ ਉਹ ਆਪਣੀ ਪਾਰਟੀ ਦੇ ਸਾਥੀ ਆਗੂਆਂ ਦਾ ਭਰੋਸਾ ਗੁਆ ਚੁੱਕੇ ਹਨ। ਪਰ ਉਨ੍ਹਾਂ ਕਿਹਾ ਕਿ ਉਹ ਪਾਰਟੀ ਵਿੱਚ ਬਣੇ ਰਹਿਣ ਦੇ ਨਾਲ ਮਾਉਂਟ ਐਲਬਰਟ ਤੋਂ ਮੈਂਬਰ ਆਫ਼ ਪਾਰਟੀ ਦੇ ਤੌਰ ‘ਤੇ ਕੰਮ ਕਰਦੇ ਰਹਿਣਗੇ।