ਲੋਕ ਸਭਾ ਚੋਣਾਂ 2019: ਮੋਦੀ ਦੀ ਅਗਵਾਈ ‘ਚ ਭਾਜਪਾ ਦੀ ਇਤਿਹਾਸਕ ਜਿੱਤ

ਨਵੀਂ ਦਿੱਲੀ, 24 ਮਈ – ਭਾਰਤੀ ਜਨਤਾ ਪਾਰਟੀ ਆਗੂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੀ ਬਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਭਾਜਪਾ ਨੇ ਲੋਕ ਸਭਾ ਚੋਣਾਂ 2019 ਵਿੱਚ ਆਪਣੇ ਦਮ ਉੱਤੇ ਦੇਸ਼ ਭਰ ‘ਚੋਂ 542 ਲੋਕ ਸਭਾ ਸੀਟਾਂ ਵਿੱਚੋਂ 301 ਸੀਟਾਂ ਹਾਸਲ ਕਰਕੇ ਇਤਿਹਾਸ ਸਿਰਜ ਦਿੱਤਾ ਹੈ ਜਦੋਂ ਕਿ ਉਨ੍ਹਾਂ ਦੀ ਅਗਵਾਈ ਵਾਲੇ ਐਨਡੀਏ ਨੇ 350 ਸੀਟਾਂ ਜਿੱਤੀਆਂ ਹਨ।
ਦੂਜੇ ਪਾਸੇ ਵਿਰੋਧੀ ਧਿਰ ਯੂਪੀਏ ਦੇ ਪੱਲੇ 92 ਸੀਟਾਂ ਹੀ ਪੱਲੇ ਪਈਆਂ ਹਨ, ਕਾਂਗਰਸ ਨੂੰ 54 ਸੀਟਾਂ ਉੱਤੇ ਜਿੱਤ ਹਾਸਿਲ ਹੋਈ ਹੈ। ਬਾਕੀ ਹੋਰ ਪਾਰਟੀਆਂ ਨੂੰ 100 ਸੀਟਾਂ ਮਿਲੀਆਂ ਹਨ। ਦੇਸ਼ ਭਰ ਵਿੱਚ ਕਾਂਗਰਸ ਦਾ ਇੰਨਾ ਮਾੜਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਕਿ 18 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਉਸ ਦਾ ਇੱਕ ਵੀ ਉਮੀਦਵਾਰ ਜਿੱਤ ਨਹੀਂ ਸਕਿਆ।