ਲੋਕ ਸਭਾ ਦੇ ਸਾਬਕਾ ਸਪੀਕਰ ਡਾ. ਢਿੱਲੋਂ ਨੂੰ ਸ਼ਰਧਾਂਜਲੀ ਭੇਂਟ

ਨਵੀਂ ਦਿੱਲੀ, ੬ ਅਗਸਤ (ਏਜੰਸੀ) – ਲੋਕ ਸਭਾ ਦੇ ਸਾਬਕਾ ਸਪੀਕਰ ਡਾ. ਗੁਰਦਿਆਲ ਸਿੰਘ ਢਿੱਲੋਂ ਦੀ ਜਨਮ ਵਰ੍ਹੇ ਗੰਢ ਦੇ ਮੌਕੇ ‘ਤੇ ਅੱਜ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸੰਸਦ ਭਵਨ ਵਿੱਚ ਹੋਏ ਇੱਕ ਸਮਾਗਮ ਦੌਰਾਨ ਲੋਕ ਸਭਾ ਦੀ ਸਪੀਕਰ ਸ਼੍ਰੀਮਤੀ ਮੀਰਾ ਕੁਮਾਰ, ਭਾਜਪਾ ਪਾਰਲੀਮੈਂਟਰੀ ਦੇ ਨੇਤਾ ਸ਼੍ਰੀ ਐਲ. ਕੇ. ਅਡਵਾਨੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਸ਼੍ਰੀਮਤੀ ਸੁਸ਼ਮਾ ਸਵਰਾਜ ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਸ਼੍ਰੀ ਪਵਨ ਕੁਮਾਰ ਬਾਂਸਲ ਤੇ ਹੋਰਨਾਂ ਨੇਤਾਵਾਂ ਨੈ ਸਵਰਗੀ ਢਿੱਲੋਂ ਦੀ ਤਸਵੀਰ ‘ਤੇ ਫੁੱਲ ਮਾਲਾ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।