‘ਵਰਲਡ ਕਾਉਂਸਲ ਔਫ਼ ਸਿੱਖ ਅਫੇਅਰਜ਼’ ਵੱਲੋਂ ‘ਖਾਲਸਾ ਏਡ’ ਦੀ ਮਦਦ ਲਈ ਧੰਨ ਇਕੱਤਰ ਕਰਨ ਦੀ ਅਪੀਲ

ਪਾਪਾਟੋਏਟੋਏ (ਆਕਲੈਂਡ) – ‘ਵਰਲਡ ਕਾਉਂਸਲ ਆਫ਼ ਸਿੱਖ ਅਫੇਅਰਜ਼ ਨਿਊਜ਼ੀਲੈਂਡ’ (WCSA) ਦੇ ਪ੍ਰਬੰਧਕਾਂ ਵੱਲੋਂ ਸਮੂਹ ਨਿਊਜ਼ੀਲੈਂਡ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਡੀ ਗਿਣਤੀ ‘ਚ ਰੋਹਿੰਗਿਆ ਮੁਸਲਮਾਨ ਜੋ ਮਿਆਂਮਾਰ ਤੋਂ ਹਿਜਰਤ ਕਰਕੇ ਬੰਗਲਾਦੇਸ਼ ਵਿੱਚ ਪੁੱਜ ਰਹੇ ਹਨ। ਇਨ੍ਹਾਂ ਰੋਹਿੰਗਿਆ ਮੁਸਲਮਾਨ ਸ਼ਰਨਾਰਥੀਆਂ ਦੀ ‘ਖਾਲਸਾ ਏਡ’ ਸੰਸਥਾ ਵੱਲੋਂ ਨਿਰਸਵਾਰਥ ਸਹਾਇਤਾ ਕੀਤੀ ਜਾ ਰਹੀ ਹੈ। ਦੁਨੀਆ ਵਿੱਚ ਕਿਧਰੇ ਵੀ ਅਣਸੁਖਾਵੀਂਆਂ ਆਪਦਾ ਆਵੇ ਤਾਂ ‘ਖਾਲਸਾ ਏਡ’ ਦੇ ਸੇਵਾਦਾਰ ਉੱਥੇ ਪੁੱਜ ਕੇ ਮਾਨਵਤਾ ਦੀ ਸੇਵਾ ਕਰਦੇ ਹਨ, ਸੋ ‘ਖਾਲਸਾ ਏਡ’ ਵੱਲੋਂ ਰੋਹਿੰਗਿਆ ਮੁਸਲਮਾਨਾਂ ਦੀ ਨਿਰਸਵਾਰਥ ਸਹਾਇਤਾ ਲੰਬੇ ਸਮੇਂ ਲਈ ਕੀਤੀ ਜਾਣੀ ਹੈ।
‘ਵਰਲਡ ਕਾਉਂਸਲ ਆਫ਼ ਸਿੱਖ ਅਫੇਅਰਜ਼ ਨਿਊਜ਼ੀਲੈਂਡ’ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ‘ਖਾਲਸਾ ਏਡ’ ਵੱਲੋਂ ਨਿਭਾਈ ਜਾ ਰਹੀ ਇਸ ਸੇਵਾ ਵਿੱਚ ਸਾਨੂੰ ਵੀ ਆਪਣਾ ਹਿੱਸਾ ਪਾਉਣਾ ਬਣਦਾ ਹੈ। ‘ਖਾਲਸਾ ਏਡ’ ਲਈ ਕਾਉਂਸਲ ਵੱਲੋਂ ਫ਼ੰਡ ਇਕੱਤਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਤੁਸੀਂ ਆਪਣੀ ਮਾਇਆ 31 ਅਕਤੂਬਰ ਤੱਕ ‘ਵਰਲਡ ਕਾਉਂਸਲ ਆਫ਼ ਸਿੱਖ ਅਫੇਅਰਜ਼ ਨਿਊਜ਼ੀਲੈਂਡ’ (WCSA) ਦੇ ਬੈਂਕ ਅਕਾਊਂਟ ਨੰਬਰ 12-3044-0016921-00 ਵਿੱਚ ਜਮ੍ਹਾ ਕਰਵਾ ਸਕਦੇ ਹੋ। ਇਹ ਇਕੱਤਰ ਹੋ ਵਾਲੀ ਮਾਇਆ ‘ਖਾਲਸਾ ਏਡ’ ਸੰਸਥਾ ਨੂੰ ਭੇਜ ਦਿੱਤੀ ਜਾਵੇਗੀ ਅਤੇ ਇਸ ਦਾ ਵੇਰਵਾ ‘ਵਰਲਡ ਕਾਉਂਸਲ ਆਫ਼ ਸਿੱਖ ਅਫੇਅਰਜ਼ ਨਿਊਜ਼ੀਲੈਂਡ’ (WCSA) ਦੀ ਵੈੱਬਸਾਈਟ [email protected] ਉੱਤੇ ਪਾ ਦਿੱਤਾ ਜਾਵੇਗਾ। ਕਾਉਂਸਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੋ ਤੁਸੀਂ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਇਸ ਨੇਕ ਕਾਰਜ ਲਈ ਆਪਣਾ ਬਣਦਾ ਹਿੱਸਾ ਪਾ ਸਕਦੇ ਹੋ, ਇਹੀ ਮਾਨਵਤਾ ਦੀ ਵੱਡੀ ਸੇਵਾ ਹੈ।