‘ਵਰਲਡ ਮਾਸਟਰਜ਼ ਗੇਮਜ਼ 2017’ ਦੀਆਂ ਝਲਕੀਆਂ

ਆਕਲੈਂਡ, 23 ਅਪ੍ਰੈਲ (ਕੂਕ ਸਮਾਚਾਰ) – ਇੱਥੇ ਹੋ ਰਹੀਆਂ ਵਰਲਡ ਮਾਸਟਰਜ਼ ਖੇਡਾਂ ਦੇ ਤੀਸਰੇ ਦਿਨ ਹੋਏ ਟ੍ਰੈਕ ਐਂਡ ਫ਼ੀਲਡ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਵਰਗ ਦੇ ਮੁਕਾਬਲੇ ਹੋਏ ਜਿਨ੍ਹਾਂ ਵਿੱਚ ਕੁੱਝ ਹੀਟਸ ਤੇ ਕੁੱਝ ਖੇਡਾਂ ਦੇ ਫਾਈਲ ਮੁਕਾਬਲੇ ਹੋਏ ਜਿਨ੍ਹਾਂ ਵਿੱਚ ਭਾਰਤ ਤੋਂ ਆਏ ਖਿਡਾਰੀਆਂ ਨੇ ਆਪਣੇ-ਆਪਣੇ ਵਰਗ ਦੇ ਮੁਕਾਬਲਿਆਂ ਵਿੱਚ ਮਲਾਂ ਵੀ ਮਾਰੀਆਂ ਤੇ ਕਈਆਂ ਨੂੰ ਨਿਰਾਸ਼ਾ ਵੀ ਹੱਥ ਲੱਗੀ।
ਇੰਗਲੈਂਡ ਤੋਂ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਆਏ ਰਛਪਾਲ ਸਿੰਘ ਨੇ 100 ਮੀਟਰ ਦੇ ਮੁਕਾਬਲੇ ਵਿੱਚ ਫਾਈਨਲ ਲਈ ਕੁਆਲੀਫ਼ਾਈ ਕੀਤਾ।
ਭਾਰਤ ਵੱਲੋਂ 30 ਪਲੱਸ ਉਮਰ ਵਰਗ ਵਿੱਚ ਗੁਰਿੰਦਰਪਾਲ ਸਿੰਘ ਸਹੋਤਾ (ਮੰਡੀ ਗੋਬਿੰਦਗੜ੍ਹ) ਨੇ ਡਿਸਕਸ ਥ੍ਰੋਅ ਵਿੱਚ ਗੋਲਡ ਮੈਡਲ ਅਤੇ ਹੈਮਰ ਥ੍ਰੋਅ ਵਿੱਚ ਸਿਲਵਰ ਮੈਡਲ ਜਿੱਤਿਆ, ਭਾਰਤ ਦੇ ਸੰਤੋਸ਼ ਅਨੰਤ ਪਰਦੇਸੀ ਨੇ ੩੫ ਪਲੱਸ ਉਮਰ ਵਿੱਚ ਹੈਮਰ ਥ੍ਰੋਅ ਵਿੱਚ ਗੋਲਡ ਮੈਡਲ ਅਤੇ ਡਿਸਕਸ ਥ੍ਰੋਅ ਵਿੱਚ ਸਿਲਵਰ ਮੈਡਲ ਜਿੱਤਿਆ।
ਭਾਰਤੀ ਐਥਲੀਟਾਂ ਤੇ ਇੰਗਲੈਂਡ ਦੇ ਐਥਲੀਟ ਦੀ ਗਰੁੱਪ ਫ਼ੋਟੋ – ਸ੍ਰੀ ਰਾਮ ਕ੍ਰਿਸ਼ਨ ਸ਼ਰਮਾ (100 ਮੀਟਰ ਉਮਰ 65 ਪਲੱਸ), ਅਸ਼ੋਕ ਨਈਅਰ (10 ਕਿੱਲੋਮੀਟਰ ਵਾਕ ਉਮਰ 60 ਪਲੱਸ), ਓਮਾ ਸ਼ਰਮਾ (ਡਿਸਕਸ, 100 ਮੀਟਰ ਉਮਰ 75 ਪਲੱਸ), ਅਸ਼ੋਕ ਭੰਡਾਰੀ (ਲੁਧਿਆਣਾ, ਪੰਜਾਬ – ਜੈਵਲਿਨ ਥ੍ਰੋਅ ਉਮਰ 45 ਪਲੱਸ), ਕਰਨਲ ਸੀ. ਪੀ. ਵਿੱਜ (100 ਤੇ 400 ਮੀਟਰ, ਜੈਵਲਿਨ ਥ੍ਰੋਅ ਉਮਰ 65 ਪਲੱਸ), ਦੀਪਕ (100 ਮੀਟਰ ਉਮਰ 40 ਪਲੱਸ), ਬਹਾਦਰ ਸਿੰਘ ਬੱਲ (ਕਪੂਰਥਲਾ, ਪੰਜਾਬ – 100 ਤੇ 200 ਮੀਟਰ ਉਮਰ 70 ਪਲੱਸ) ਰਸ਼ਪਾਲ ਸਿੰਘ ਸ਼ੇਖ਼ਾਂ (ਇੰਗਲੈਂਡ – 100, ਲੌਂਗ ਜੰਪ ਉਮਰ 60 ਪਲੱਸ), ਗੁਰਦੇਵ ਸਿੰਘ (ਪੰਜਾਬ – 100 ਮੀਟਰ ਉਮਰ 75 ਪਲੱਸ), ਸੀਤਲ (ਮਹਾਰਾਸ਼ਟਰ – 200, 400 ਤੇ 800 ਮੀਟਰ ਉਮਰ ਪਲੱਸ), ਅਮਨ (ਮਹਾਰਾਸ਼ਟਰ – 400 ਮੀਟਰ ਹਰਡੱਲਸ, ਲੌਂਗ ਜੰਪ ਉਮਰ 35 ਪਲੱਸ)