ਵਾਸ਼ਿੰਗਟਨ ਵਿੱਚ ਟਰੰਪ ਸਮਰਥਕਾਂ ਵੱਲੋਂ ਵਿਸ਼ਾਲ ਪ੍ਰਦਰਸ਼ਨ

ਵਾਸ਼ਿੰਗਟਨ ਡੀ ਸੀ ਵਿੱਚ ਟਰੰਪ ਸਮਰਥਕਾਂ ਵੱਲੋਂ ਕੱਢੀ ਗਈ ਵਿਸ਼ਾਲ ਰੈਲੀ ਦਾ ਦ੍ਰਿਸ਼

ਬਾਇਡੇਨ ਸਮਰਥਕਾਂ ਨਾਲ ਝੜਪ
ਸੈਕਰਾਮੈਂਟੋ, ਕੈਲੀਫੋਰਨੀਆ 16 ਨਵੰਬਰ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਇਕ ਵਿਸ਼ਾਲ ਮਾਰਚ ਕੱਢਿਆ ਗਿਆ। ਵਾਈਟ ਹਾਊਸ ਦੇ ਦੱਖਣ ਫਰੀਡਮ ਪਲਾਜ਼ਾ ਵਿਖੇ ਇਕੱਠੇ ਹੋਏ ਟਰੰਪ ਸਮਰਥਕਾਂ ਨੇ ਹੱਥਾਂ ਵਿੱਚ ‘ਸਟਾਪ ਦੀ ਸਟੀਲ’ ਤੇ ‘ਮਾਰਚ ਫਾਰ ਟਰੰਪ’ ਵਰਗੇ ਬੈਨਰ ਫੜੇ ਹੋਏ ਸਨ। ਰਾਸ਼ਟਰਪਤੀ ਦੀ ਚੋਣ ਜਿੱਤੇ ਜੋਅ ਬਾਇਡੇਨ ਦੇ ਸਮਰਥਕਾਂ ਦੀ ਟਰੰਪ ਸਮਰਥਕਾਂ ਤੇ ਪੁਲਿਸ ਨਾਲ ਝੜਪ ਹੋਣ ਦੀ ਵੀ ਰਿਪੋਰਟ ਹੈ। ਡੀ ਸੀ ਮੇਅਰ ਮੂਰੀਲ ਬੋਅਸਰ ਦੇ ਇਕ ਬੁਲਾਰੇ ਲਾਟੋਇਆ ਫੌਸਟਰ ਨੇ ਕਿਹਾ ਹੈ ਕਿ ਘੱਟ ਘੱਟ 20 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਝੜਪ ਵਿੱਚ ਦੋ ਪੁਲਿਸ ਅਧਿਕਾਰੀ ਜ਼ਖਮੀ ਹੋਏ ਹਨ। ਟਰੰਪ ਸਮਰਥਕਾਂ ਦਾ ਵਿਰੋਧੀ ਕਰਨ ਲਈ ਬਾਈਡੇਨ ਦੇ ਸਮਰਥਕਾਂ ਦਾ ਇਕ ਗਰੁੱਪ ਸੁਪੀਰਮ ਕੋਰਟ ਨੇੜੇ ਵੀ ਇਕੱਠਾ ਹੋਇਆ।