ਵੀਰ ਮਨਪ੍ਰੀਤ ਸਿੰਘ ‘ਤੂਹੀ ਤੂਹੀ ਵਾਲੇ’ 24 ਤੋਂ 28 ਜਨਵਰੀ ਤੱਕ ਨਿਊਜ਼ੀਲੈਂਡ ‘ਚ ਕੀਰਤਨ ਦੀਵਾਨ ਸਜਾਉਣਗੇ

ਆਕਲੈਂਡ, 20 ਜਨਵਰੀ – 24 ਤੋਂ 28 ਜਨਵਰੀ ਤੱਕ ਵੀਰ ਮਨਪ੍ਰੀਤ ਸਿੰਘ ‘ਤੂਹੀ ਤੂਹੀ ਵਾਲੇ’ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਕੀਰਤਨ ਦੀਵਾਨ ਸਜਾਉਣਗੇ।
ਵੀਰ ਮਨਪ੍ਰੀਤ ਸਿੰਘ ‘ਤੂਹੀ ਤੂਹੀ ਵਾਲੇ’ 24 ਜਨਵਰੀ ਦਿਨ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਨਿਊ ਲਿਨ ਵਿਖੇ ਸ਼ਾਮੀ 7.00 ਵਜੇ ਤੋਂ 8.30 ਵਜੇ ਤੱਕ ਦੀਵਾਨ ਸਜਾਉਣਗੇ। 27 ਜਨਵਰੀ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, ਕੋਲਮਰ ਰੋਡ, ਪਾਪਾਟੋਏਟੋਏ ਵਿਖੇ ਸਵੇਰੇ 11.00 ਵਜੇ ਤੋਂ 12.30 ਵਜੇ ਤੱਕ ਕੀਰਤਨ ਦੀਵਾਨ ਸਜਾਉਣਗੇ। 27 ਜਨਵਰੀ ਦਿਨ ਸ਼ਨਿਚਰਵਾਰ ਨੂੰ ਹੀ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ, ਮੈਨੁਰੇਵਾ ਵਿਖੇ ਸ਼ਾਮੀ 7.00 ਵਜੇ ਤੋਂ 8.30 ਵਜੇ ਤੱਕ ਕੀਰਤਨ ਦੀਵਾਨ ਸਜਾਉਣਗੇ। 28 ਜਨਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ, ਮੈਨੁਰੇਵਾ ਵਿਖੇ ਸਵੇਰੇ 11.00 ਵਜੇ ਤੋਂ 12.30 ਵਜੇ ਤੱਕ ਅਤੇ ਸ਼ਾਮੀ 7.00 ਵਜੇ ਤੋਂ 8.30 ਵਜੇ ਤੱਕ ਕੀਰਤਨ ਦੀਵਾਨ ਸਜਾਉਣਗੇ।
ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸ. ਜਤਿੰਦਰ ਸਿੰਘ ਹੁਣਾ ਨੇ ‘ਕੂਕ ਪੰਜਾਬੀ ਸਮਾਚਾਰ’ ਨਾਲ ਜਾਣਕਾਰੀ ਸ਼ਾਂਝੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੰਗਤਾਂ ਵੀਰ ਮਨਪ੍ਰੀਤ ਸਿੰਘ ‘ਤੂਹੀ ਤੂਹੀ ਵਾਲੇ’ ਦੇ ਕੀਰਤਨ ਸਮਾਗਮਾਂ ਵਿੱਚ ਹਾਜ਼ਰੀ ਭਰਨ ਤੇ ਗੁਰਬਾਣੀ ਦੇ ਕੀਰਤਨ ਦਾ ਅਨੰਦ ਮਾਨਣ ਅਤੇ ਗੁਰੂ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ।
ਤੁਸੀਂ ਵੀਰ ਮਨਪ੍ਰੀਤ ਸਿੰਘ ‘ਤੂਹੀ ਤੂਹੀ ਵਾਲੇ’ ਦੇ ਕੀਰਤਨ ਪ੍ਰੋਗਰਾਮਾਂ ਬਾਰੇ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਸ. ਜਤਿੰਦਰ ਸਿੰਘ ਜੀ ਦੇ ਮੋਬਾਈਲ ਨੰਬਰ 027 270 2494 ਉੱਤੇ ਫ਼ੋਨ ਕਰਕੇ ਹਾਸਲ ਕਰ ਸਕਦੇ ਹੋ।