ਵੁਮੈਨ ਕੇਅਰ ਟਰੱਸਟ ਵੱਲੋਂ 23 ਜਨਵਰੀ ਨੂੰ ‘ਲੇਡੀਜ਼ ਕਲਚਰਲ ਨਾਈਟ 2021’ ਵੋਡਾਫੋਨ ਈਵੈਂਟ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ

ਪਾਪਾਟੋਏਟੋਏ (ਆਕਲੈਂਡ) – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੁਮੈਨ ਕੇਅਰ ਟਰੱਸਟ ਵੱਲੋਂ ਬੀਬੀਆਂ ਤੇ ਹਰ ਉਮਰ ਵਰਗ ਦੀਆਂ ਨੌਜਵਾਨ ਮੁਟਿਆਰਾਂ ਲਈ 23 ਜਨਵਰੀ ਦਿਨ ਸ਼ਨਿਚਰਵਾਰ ਨੂੰ ‘ਲੇਡੀਜ਼ ਕਲਚਰਲ ਨਾਈਟ 2021’ ਵੋਡਾਫੋਨ ਈਵੈਂਟ ਸੈਂਟਰ, ਮੈਨੂਕਾਓ ਵਿਖੇ ਕਰਵਾਈ ਜਾ ਰਹੀ ਹੈ, ਜਿਸ ਵਿੱਚ ਗਿੱਧਾ, ਭੰਗੜਾ, ਬਾਲੀਵੁੱਡ, ਬੈਲੇ, ਜੂੰਬਾ, ਸੰਬਾ, ਲਾਈਵ ਡੀਜੇ ਪੰਜਾਬੀ ਤੇ ਹਿੰਦੀ ਗਾਣਿਆਂ ਨਾਲ ਭਰਪੂਰ ਰੰਗਾ-ਰੰਗ ਪ੍ਰੋਗਰਾਮ ਹੋਵੇਗਾ। ਵੁਮੈਨ ਕੇਅਰ ਟਰੱਸਟ ਵੱਲੋਂ ‘ਲੇਡੀਜ਼ ਕਲਚਰਲ ਨਾਈਟ 2021’ ਲਈ ਸਾਰੀਆਂ ਮਹਿਲਾਵਾਂ ਨੂੰ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ।
ਇਹ ਕਲਚਰਲ ਨਾਈਟ ਸ਼ਾਮੀ 6.00 ਵਜੇ ਤੋਂ ਆਰੰਭ ਹੋ ਕੇ ਦੇਰ ਰਾਤ ਤੱਕ ਚੱਲੇਗੀ। ਲੇਡੀਜ਼ ਕਲਚਰਲ ਨਾਈਟ ਦੀ ਟਿਕਟ 10 ਡਾਲਰ ਰੱਖੀ ਗਈ ਹੈ ਅਤੇ ਰੇਡੀਓ ਸਾਡੇ ਆਲਾ ਵੱਲੋਂ ਡਾਇਮੰਡ ਦੀ ਮੁੰਦਰੀ ਜਿੱਤਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਇਸ ਮੌਕੇ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਲਈ ਡੋਨੇਸ਼ਨ ਵੀ ਇਕੱਠੀ ਕੀਤੀ ਜਾਏਗੀ। ਤੁਸੀਂ ‘ਲੇਡੀਜ਼ ਕਲਚਰਲ ਨਾਈਟ 2021’ ਲਈ ਟਿਕਟਾਂ ਬਿਗ ਮਾਰਟ (ਪਾਪਾਟੋਏਟੋਏ), ਵੁਮੈਨ ਕੇਅਰ ਟਰੱਸਟ (ਪਾਪਾਟੋਏਟੋਏ), ਇੰਡੋ ਸਪਾਈਸ ਵਰਲਡ (ਪਾਪਾਟੋਏਟੋਏ, ਮੈਨੁਰੇਵਾ), ਸਾਜਨ ਹੇਅਰ ਐਂਡ ਬਿਊਟੀ (ਬੋਟਨੀ) ਤੋਂ ਪ੍ਰਾਪਤ ਕਰ ਸਕਦੇ ਹੋ।
23 ਜਨਵਰੀ ਨੂੰ ਹੋਣ ਵਾਲੀ ‘ਲੇਡੀਜ਼ ਕਲਚਰਲ ਨਾਈਟ 2021’ ਬਾਰੇ ਹੋਰ ਵਧੇਰੇ ਜਾਣਕਾਰੀ ਤੁਸੀਂ ਸੋਨੀ ਢੇਲ੍ਹ ਨਾਲ ਮੋਬਾਈਲ ਨੰਬਰ 021 269 7050 ਅਤੇ ਆਭਾ ਖੰਨਾ ਨਾਲ 022 340 4423 ਉੱਤੇ ਕਾਲ ਕਰਕੇ ਪ੍ਰਾਪਤ ਕਰ ਸਕਦੇ ਹੋ।