ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਗੌਲਫ਼ ਟੂਰਨਾਮੈਂਟ ਕਰਵਾਇਆ ਗਿਆ

ਵੈਲਿੰਗਟਨ, 7 ਸਤੰਬਰ – ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ (WPSCC) ਵੱਲੋਂ 6 ਸਤੰਬਰ ਦਿਨ ਐਤਵਾਰ ਨੂੰ ਗੌਲਫ਼ ਰੇਂਜ ਟੂਰਨਾਮੈਂਟ ਸਿਲਵਰਸਟਰੀਮ ਗੌਲਫ਼ ਕਲੱਬ ਵਿਖੇ ਕਰਵਾਇਆ ਗਿਆ। ਜਿਸ ਵਿੱਚ ਲਗਭਗ 20 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਭਾਈਚਾਰੇ ਤੋਂ ਪਹੁੰਚੇ ਪਤਵੰਤੇ ਸੱਜਣ ਹਰਵਿੰਦਰ ਸਿੰਘ ਗਿੱਲ, ਗੁਰਪਾਲ ਸਿੰਘ ਫਗੂੜਾ, ਪ੍ਰਿੰਸ ਸੱਗੂ, ਸਚਜੀਵਨ ਸਿੰਘ ਵੱਲੋਂ ਜੇਤੂ ਖਿਡਾਰੀ ਅੰਮ੍ਰਿਤ ਦਰਾਕਾ (243M) ਅਤੇ ਰਵਿੰਦਰ ਗਿੱਲ (220M) ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਸਾਰੇ ਸੱਜਣਾ ਦਾ ਬਲਵਿੰਦਰ ਕੰਗ, ਦਲੇਰ ਬੱਲ, ਗੁਰਪ੍ਰੀਤ ਢਿੱਲੋਂ, ਹਰਜੀਤ ਸਿੱਧੂ ਵੱਲੋਂ ਧੰਨਵਾਦ ਕੀਤਾ ਗਿਆ।