ਵੋਟਾਂ ਦੇ ਲਈ ਵੇਰਵੇ ਅੱਪਡੇਟ ਕਰਵਾਉਣ ਅਤੇ ਨਵੀਆਂ ਵੋਟਾਂ ਬਣਾਉਣ ਦਾ ਕੰਮ ਜਾਰੀ

ਆਕਲੈਂਡ, 22 ਜੁਲਾਈ – ਦੇਸ਼ ਦੀ ਆਮ ਚੋਣਾਂ 19 ਸਤੰਬਰ ਨੂੰ ਹੋਣੀਆਂ ਹਨ, ਜਿਸ ਲਈ ਦੇਸ਼ ਭਰ ਦੇ ਵਿੱਚ ਆਨ ਲਾਈਨ ਵੋਟਾਂ ਬਣਾਉਣ ਦਾ ਕੰਮ ਜਾਰੀ ਹੈ। ਜਿਨ੍ਹਾਂ ਨੇ ਨਵੀਂ ਵੋਟ ਬਣਾਉਣੀ ਹੈ ਤਾਂ ਫਾਰਮ ਭਰਿਆ ਜਾ ਸਕਦਾ ਹੈ। ਵੋਟਾਂ ਦੇ ਸਬੰਧ ਵਿੱਚ ਲੋਕਾਂ ਨੂੰ ਘਰਾਂ ਵਿੱਚ ਚਿੱਠੀ ਪੱਤਰ ਪਹੁੰਚ ਰਹੇ ਹਨ ਤਾਂ ਕਿ ਜੇਕਰ ਕਿਸੀ ਨੇ ਆਪਣੀ ਵੋਟ ਵਿੱਚ ਸੋਧ ਕਰਵਾਉਣੀ ਹੈ ਜਾਂ ਪਤਾ ਆਦਿ ਬਦਲੀ ਕਰਵਾਉਣਾ ਹੈ ਤਾਂ ਕਰਵਾ ਸਕਦੇ ਹਨ। ਚੋਣ ਕਮਿਸ਼ਨ ਨੇ ਦੋ ਦਰਜਨ ਤੋਂ ਵੱਧ ਭਾਸ਼ਾਵਾਂ ਦੇ ਵਿੱਚ ਜਾਣਕਾਰੀ ਕਿਤਾਬਚੇ ਦੇ ਤੌਰ ‘ਤੇ ਉਪਲਬਧ ਕਰਵਾਏ ਹਨ ਜਿਨ੍ਹਾਂ ਦੇ ਵਿੱਚ ਪੰਜਾਬੀ ਭਾਸ਼ਾ ਵੀ ਸ਼ਾਮਿਲ ਹੈ। ਦੇਸ਼ ਭਰ ਵਿੱਚ 5 ਸਤੰਬਰ ਤੋਂ 19 ਸਤੰਬਰ (ਆਖ਼ਰੀ ਦਿਨ) ਤੱਕ ਵੋਟਾਂ ਪਾਈਆਂ ਜਾ ਸਕਣਗੀਆਂ। ਉਸੇ ਦਿਨ ਵੋਟਾਂ ਦੇ ਕੱਚੇ ਨਤੀਜੇ ਆ ਜਾਣੇ ਹਨ ਅਤੇ 9 ਅਕਤੂਬਰ ਨੂੰ ਅੰਤਿਮ ਨਤੀਜੇ ਐਲਾਨੇ ਜਾਣਗੇ। ਇਸੇ ਦਿਨ ਦੋ ਜਨਮਤ ਭੰਗ ਦੀ ਖੇਤੀ ਅਤੇ ਇੱਛਾ ਮੁਕਤੀ ਦੇ ਨਤੀਜੇ ਵੀ ਆ ਜਾਣਗੇ ਕਿਉਂਕਿ ਇਨ੍ਹਾਂ ਦੀਆਂ ਵੋਟਾਂ ਵੀ ਨਾਲ ਹੀ ਪੈਣੀਆਂ ਹਨ।