ਸਚਿਨ ਤੇ ਰੇਖਾ ਪਹੁੰਚੇ ਰਾਜ ਸਭਾ

ਨਵੀਂ ਦਿੱਲੀ, 8 ਅਗਸਤ (ਏਜੰਸੀ) – ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੂਲਕਰ ਨੇ ਅੱਜ ਇਕ ਹੋਰ ਨਵੀਂ ਪਾਰੀ ਦੀ ਸ਼ੁਰੂਆਤ ਕਰਦਿਆਂ ਰਾਜ ਸਭਾ ਵਿੱਚ ਹਾਜ਼ਰੀ ਭਰੀ। ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਪਹੁੰਚੇ ਸਚਿਨ ਤੇਂਦੂਲਕਰ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਸਨ। ਇਸ ਤੋਂ ਇਲਾਵਾ ਫਿਲਮੀ ਅਦਾਕਾਰੀ ਰੇਖਾ ਵੀ ਨੇ ਵੀ ਅੱਜ ਸਦਨ ਵਿੱਚ ਹਾਜ਼ਰੀ ਲਵਾਈ। ਰਾਜ ਸਭਾ ਅੰਦਰ ਦਾਖ਼ਲ ਹੋਣ ‘ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸਚਿਨ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਇਸ ਤੋਂ ਕੁਝ ਦੇਰ ਬਾਅਦ ਹੀ ਅਭਿਨੇਤਰੀ ਰੇਖਾ ਵੀ ਸਦਨ ਵਿੱਚ ਪਹੁੰਚ ਗਈ। ਕ੍ਰੀਮ ਕਲਰ ਦੀ ਸੁਨਹਿਰੇ ਬਾਰਡਰ ਵਾਲੀ ਸਿਲਕ ਦੀ ਸਾੜੀ ਵਿਚ ਰੇਖਾ ਨੇ ਸਭ ਦਾ ਧਿਆਨ ਖਿੱਚਿਆ।