ਸਤਿਅਨ ਨੇ ਵਰਲਡ ਕੱਪ ਲਈ ਕੁਆਲੀਫਾਈ ਕੀਤਾ

ਯੋਕੋਹਾਮਾ – ਇੱਥੇ ਆਈਟੀਟੀਐਫ-ਏਟੀਟੀਯੂ ਏਸ਼ਿਆਈ ਕੱਪ ਵਿੱਚ ਭਾਰਤ ਦੇ ਟੇਬਲ ਟੈਨਿਸ ਖਿਡਾਰੀ ਜੀ ਸਤਿਅਨ ਨੇ 5ਵੇਂ ਤੋਂ 8ਵੇਂ ਸਥਾਨ ਲਈ ਹੋਏ ਮੁਕਾਬਲੇ ਵਿੱਚ 6ਵੇਂ ਸਥਾਨ ‘ਤੇ ਰਹਿ ਕੇ ਵਰਲਡ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਸਤਿਅਨ ਨੇ ਦੁਨੀਆ ਦੇ 14ਵੇਂ ਨੰਬਰ ਦੇ ਖਿਡਾਰੀ ਹਾਂਗਕਾਂਗ ਦੇ ਚੁਨ ਟਿੰਗ ਵੋਂਕ ਨੂੰ ਹਰਾ ਕੇ ਉਲਟ-ਫੇਰ ਕੀਤਾ ਸੀ, ਪਰ ਉਹ ਚੀਨੀ ਤਾਇਪੈ ਦੇ 17 ਸਾਲ ਦੇ ਲਿਨ ਯੁਨ ਜ਼ੂ ਤੋਂ 11-4, 11-8, 11-8, 14-12 ਨਾਲ ਹਾਰ ਗਿਆ ਸੀ। ਚੀਨੀ ਤਾਇਪੈ ਦੇ ਖਿਡਾਰੀ ਨੇ ੫ਵਾਂ ਸਥਾਨ ਹਾਸਲ ਕੀਤਾ। ੫ਵੇਂ ਤੇ ੬ਵੇਂ ਸਥਾਨ ਲਈ ਹੋਏ ਇਸ ਮੈਚ ਵਿੱਚ ਹਾਰਨ ਦੇ ਬਾਵਜੂਦ ਪਹਿਲੀ ਵਾਰ ਏਸ਼ਿਆਈ ਕੱਪ ਖੇਡ ਰਹੇ ਸਤਿਅਨ ਨੇ ਵਰਲਡ ਕੱਪ ਲਈ ਕੁਆਲੀਫਾਈ ਕਰ ਲਿਆ, ਜੋ 18 ਤੋਂ 20 ਅਕਤੂਬਰ ਤੱਕ ਚੀਨ ਦੇ ਚੇਂਗੜੂ ਵਿੱਚ ਹੋਵੇਗਾ।