ਸਪੇਨ ਯੂਰੋ ਕੱਪ ਦੇ ਫਾਈਨਲ ‘ਚ ਦਾਖ਼ਲ

ਦੋਨੇਤਸਕ – ਪਿਛਲੇ ਸਾਲ ਦੀ ਜੇਤੂ ਸਪੇਨ ਦੀ ਟੀਮ 28 ਜੂਨ ਨੂੰ ਫਾਈਨਲ ਵਿੱਚ ਦਾਖ਼ਲ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ। ਸਪੇਨ ਨੇ ਇੱਥੇ ਹੋਏ ਪਹਿਲੇ ਸੈਮੀ-ਫਾਈਨਲ ਮੁਕਾਬਲੇ ਵਿੱਚ ਸਟਾਰ ਸਟ੍ਰਾਈਕ ਕ੍ਰਿਸਟੀਆਨੋ ਰੋਨਾਲਡੋ ਤੇ ਮਿਡਫੀਲਡਰ ਨਾਨੀ ਵਰਗੇ ਚੁਸਤ ਖਿਡਾਰੀਆਂ ਨਾਲ ਸਜੀ ਪੁਰਤਗਾਲ ਦੀ ਟੀਮ ਨੂੰ ਪੈਨਲਟੀ ਸ਼ੂਟ ਆਊਟ ‘ਚ 4-2 ਦੇ ਫਰਕ ਨਾਲ ਮਾਤ ਦਿੱਤੀ। ਪੂਰੇ ਤੇ ਵਾਧੂ ਮਿਲੇ ਸਮੇਂ ਵਿੱਚ ਕੋਈ ਵੀ ਟੀਮ ਗੋਲ ਨਾ ਕਰ ਸਕੀ।