ਸਲਮਾਨ ‘ਬਿੱਗ ਬੌਸ ਸੀਜ਼ਨ 12’ ਲਈ 300 ਕਰੋੜ ਰੁਪਏ ਲੈ ਰਿਹਾ….!

ਮੁੰਬਈ – ਖ਼ਬਰ ਹੈ ਕਿ ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ‘ਬਿੱਗ ਬੌਸ ਸੀਜ਼ਨ 12’ ਲਈ 300 ਕਰੋੜ ਰੁਪਏ ਲੈ ਰਹੇ ਹਨ। ਸਲਮਾਨ ਛੇਤੀ ਹੀ ‘ਬਿੱਗ ਬੌਸ ਸੀਜ਼ਨ 12’ ਨਾਲ ਆ ਰਹੇ ਹਨ। ਇਸ ਵਾਰ ਵੀ ਸ਼ੋਅ ਵਿੱਚ ਕਈ ਨਾਮੀ ਚਿਹਰੇ ਹਿੱਸਾ ਹੋਣਗੇ। ਕਿਹਾ ਜਾ ਰਿਹਾ ਹੈ ਇਸ ਵਾਰ ਸਲਮਾਨ ਹਰ ਵੀਕਐਂਡ ਐਪੀਸੋਡ ਲਈ 14 ਕਰੋੜ ਦੀ ਫ਼ੀਸ ਲੈ ਰਹੇ ਹਨ। ‘ਬਿੱਗ ਬੌਸ 11’ ਦੌਰਾਨ ਉਨ੍ਹਾਂ ਦੀ ਫ਼ੀਸ ਲਗਭਗ 12 ਕਰੋੜ ਰੁਪਏ ਦੱਸੀ ਜਾ ਰਹੀ ਸੀ। ਇਸ ਵਾਰ ਬਿੱਗ ਬੌਸ ਅਕਤੂਬਰ ਦੀ ਬਜਾਏ ਸਤੰਬਰ ਵਿੱਚ ਲਾਂਚ ਕੀਤਾ ਜਾ ਰਿਹਾ ਹੈ ਜੋ ਕਿ ਨਵੇਂ ਸਾਲ ਤੋਂ ਪਹਿਲਾਂ ਦਸੰਬਰ ਵਿੱਚ ਸਮਾਪਤ ਕਰ ਦਿੱਤਾ ਜਾਵੇਗਾ। ਸਲਮਾਨ ਨੂੰ ‘ਬਿੱਗ ਬੌਸ 12’ ਦੇ ਪੂਰੇ ਸੀਜ਼ਨ ਤੋਂ 300 ਕਰੋੜ ਤੋਂ ਵਧ ਦੀ ਕਮਾਈ ਹੋਵੇਗੀ। ਸ਼ੋਅ ਦੀ ਟੀਆਰਪੀ ਚਾਹੇ ਜੋ ਵੀ ਨਤੀਜੇ ਲੈ ਕੇ ਆਵੇ, ਸਲਮਾਨ ਲਈ 300 ਕਰੋੜ ਪਹਿਲਾਂ ਹੀ ਫਿਕਸ ਹੋ ਚੁੱਕੇ ਹਨ।