ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਨਿਊਜ਼ੀਲੈਂਡ ਗੁਰੂਘਰਾਂ ਵਿੱਚ ਸੰਗਤਾਂ ਨਤਮਸਤਕ ਹੋਈਆਂ

ਨਿਊਜ਼ੀਲੈਂਡ (ਸੌਦਾਗਰ ਸਿੰਘ ਬਾੜੀਆਂ)-ਬੇ-ਆਫ਼ ਪਲੈਂਟੀ ਸਿੱਖ ਸੁਸਾਇਟੀ ਟੀ-ਪੁੱਕੀ ਗੁਰੂਘਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਪਿਛਲੇ ਦਿਨਾਂ ਤੋਂ ਸੁਖਮਨੀ ਸਾਹਿਬ ਦੇ ਪਾਠ ਦੀ ਆਰੰਭ ਕੀਤੀ ਲੜੀ ਦੀ ਸਮਾਪਤੀ ਉਪਰੰਤ ਸ੍ਰੀ ਅਖੰਡ ਪਾਠ ਆਰੰਭ ਕੀਤ ਗਏ। ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਦੀ ਸ਼ੁਰੂਆਤ ਗੁਰੂਘਰ ਦੇ ਗ੍ਰੰਥੀ ਸਿੰਘ ਵਲੋਂ ਕੀਰਤਨ ਨਾਲ ਕੀਤੀ ਗਈ। ਉਪਰੰਤ ਟੀ-ਪੁੱਕੀ ਗੁਰੂਘਰ ਵਿਖੇ ਪਿਛਲੇ ਸਮੇ ਤੋਂ ਕੀਰਤਨੀਏ ਜਥੇ ਵਜੋਂ ਸੇਵਾ ਨਿਭਾ ਰਹੇ ਭਾਈ ਪ੍ਰੀਤਮ ਸਿੰਘ ਜੀ ਫ਼ਗਵਾੜਾ ਵਾਲਿਆ ਦੇ ਜਥੇ ਨੇਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਹਾਜ਼ਰੀ ਭਰੀ। ਇਸ ਪਵਿੱਤਰ ਦਿਹਾੜੇ ਤੇ ਸੰਗਤਾਂ ਦੂਰ-ਦੂਰ ਤੋਂ ਗੁਰੂਘਰ ਵਿੱਖੇ ਨਤਮਸਤਕ ਹੋਣ ਲਈ ਪਹੁੰਚੀਆਂ। ਜਿਥੇ ਸੰਗਤਾਂ ਨੇ ਗੁਰੂਘਰ ਹਾਜ਼ਰੀ ਭਰਦਿਆਂ ਮਨੁੱਖੀ ਜੀਵਨ ਘੜੀਆ ਨੂੰ ਸਫ਼ਲਾ ਕੀਤਾ ਉਥੇ ਗੁਰੂ ਦੇ ਲੰਗਰ ਦਾ ਅਨੰਦ ਵੀ ਮਾਣਿਆ। ਆਕਲੈਂਡ ਅਤੇ ਨਿਊਜ਼ੀਲੈਂਡ ਦੇ ਬਾਕੀ ਗੁਰੂ-ਘਰਾਂ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ ਅਤੇ ਸੰਗਤਾਂ ਨੇ ਹੁੰਮ-ਹੁੰਮਾ ਕੇ ਪਹੁੰਚੀਆਂ।