ਸਾਂਝੀ ਖ਼ਬਰ ਦੀ ਸੋਧ

ਆਕਲੈਂਡ, 13 ਅਕਤੂਬਰ – ਪਿਛਲੇ ਮਹੀਨੇ ਦੀ 14 ਸਤੰਬਰ ਨੂੰ ਪਾਲਮਰਸਟਨ ਨਾਰਥ ਵਿਖੇ ਦਿੱਲੀ ਨਿਵਾਸੀ ਸ. ਜਗਮੀਤ ਸਿੰਘ ਜੀ ਦੇ ਅਕਾਲ ਚਲਾਣੇ ਸਮੇਂ ਕੂਕ ਪੰਜਾਬੀ ਸਮਾਚਾਰ ਨੂੰ ਈ-ਮੇਲਾਂ ਰਾਹੀ ਜਾਣਕਾਰ ਪ੍ਰਾਪਤ ਹੋਈ। ਖ਼ਬਰ ਕੂਕ ਪੰਜਾਬੀ ਸਮਾਚਾਰ ਦੀ ਵੈੱਬ ਸਾਈਟ ਉੱਤੇ ਨਸ਼ਰ ਕੀਤੀ ਗਈ ਸੀ।ਪਾਲਮਰਸਟਨ ਨਾਰਥ ਸਿੱਖ ਸੁਸਾਇਟੀ (ਗੁਰਦੁਆਰਾ ਫਤਿਹ ਸਾਹਿਬ) ਵੱਲੋਂ ਸ. ਜਗਮੀਤ ਸਿੰਘ ਦੇ ਅਕਾਲ ਚਲਾਣੇ ਉੱਤੇ ਪਰਿਵਾਰ ਦੀ ਸਹਾਇਤਾ ਲਈ ਅਪੀਲ ਕੀਤੀ ਗਈ ਸੀ, ਜਿਸ ਵਿੱਚ ਪਾਲਮਰਸਟਨ ਨਾਰਥ ਸਿੱਖ ਸੁਸਾਇਟੀ ਵੱਲੋਂ ਬੈਂਕ ਖਾਤਾ ਖੋਲ੍ਹਿਆ ਗਿਆ ਸੀ।
ਦੂਜੇ ਪਾਸੇ ਨਿਊਜ਼ੀਲੈਂਡ ਸਿੱਖ ਸੁਸਾਇਟੀ (ਪਾਲਮਰਸਟਨ ਨਾਰਥ) ਵੱਲੋਂ ਵੀ ਪਰਿਵਾਰ ਦੀ ਸਹਾਇਤਾ ਲਈ ਡੋਨੇਸ਼ਨ ਬਾਕਸ ਰਖਿਆ ਗਿਆ ਸੀ। ਪਰ ਕੂਕ ਪੰਜਾਬੀ ਸਮਾਚਾਰ ਵੱਲੋਂ ਦੋਵੇਂ ਖ਼ਬਰਾਂ ਵੈੱਬ ਸਾਈਟ ਉੱਤੇ ਸਾਂਝੇ ਤੌਰ ‘ਤੇ ਅਣਜਾਣ ਪੁਣੇ ਵਿੱਚ ਲੱਗ ਗਈਆਂ ਸਨ। ਇਸ ਖ਼ਬਰ ਦਾ ਨਿਊਜ਼ੀਲੈਂਡ ਸਿੱਖ ਸੁਸਾਇਟੀ (ਪਾਲਮਰਸਟਨ ਨਾਰਥ) ਨੇ ਨੋਟਿਸ ਲੈਂਦਿਆਂ ਕੂਕ ਪੰਜਾਬੀ ਸਮਾਚਾਰ ਨੂੰ ਕਿਹਾ ਕਿ ਕੁਲਵੰਤ ਸਿੰਘ ਗਿੱਲ ਅਤੇ ਸ. ਸੰਤੋਖ ਸਿੰਘ ਅਤੇ ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ (ਨਿਊਜ਼ੀਲੈਂਡ ਸਿੱਖ ਸੁਸਾਇਟੀ, ਪਾਲਮਰਸਟਨ ਨਾਰਥ) ਦਾ ਬੈਂਕ ਖਾਤੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜਾ ਡੋਨੇਸ਼ਨ ਬਾਕਸ ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ ਵਿਖੇ ਰੱਖਿਆ ਗਿਆ ਸੀ ਉਹ ਬਾਕਸ ਬਿਨਾ ਖੋਲ੍ਹੇ ਹੀ ਸਿੱਧਾ ਹੀ ਪਰਿਵਾਰ ਨੂੰ ਦੇ ਦਿੱਤਾ ਗਿਆ ਸੀ।
ਕੂਕ ਸਮਾਚਾਰ ਨਿਊਜ਼ੀਲੈਂਡ ਸਿੱਖ ਸੁਸਾਇਟੀ (ਪਾਲਮਰਸਟਨ ਨਾਰਥ – ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ), ਪਾਲਮਰਸਟਨ ਨਾਰਥ ਸਿੱਖ ਸੁਸਾਇਟੀ (ਗੁਰਦੁਆਰਾ ਫਤਿਹ ਸਾਹਿਬ) ਅਤੇ ਆਮ ਲੋਕਾਂ ਤੋਂ ਅਣਜਾਣ ਪੁਣੇ ਵਿੱਚ ਸਾਂਝੀ ਖ਼ਬਰ ਨਸ਼ਰ ਹੋਣ ਉੱਤੇ ਖਿਮਾ ਦਾ ਜਾਚਕ ਹੈ।