ਸਾਂਝ ਕਲੱਬ ਵੱਲੋਂ 19 ਦਸੰਬਰ ਨੂੰ ਭੰਗੜੇ ਤੇ ਗਿੱਧੇ ਦੇ ਮੁਕਾਬਲੇ

sanjh-poster-2-nov

 

 

 

ਆਕਲੈਂਡ – ਸਾਂਝ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ੧੯ ਦਸੰਬਰ ਦਿਨ ਸ਼ਨੀਵਾਰ ਨੂੰ ਮੈਨੁਕਾਓ ਦੇ ਵੋਡਾਫੋਨ ਈਵੈਂਟ ਸੈਂਟਰ ਵਿਖੇ ਮੁੰਡੇ ਅਤੇ ਕੁੜੀਆਂ ਦੇ ‘ਭੰਗੜੇ ਅਤੇ ਗਿੱਧੇ’ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਸਾਂਝ ਕਲੱਬ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਤੇ ਕਲੱਬ ੨੧ ਨਵੰਬਰ ਤੱਕ ਆਪਣੀ ਟੀਮਾਂ ਦੀ ਐਂਟਰੀ ਕਰਵਾ ਸਕਦੇ ਹਨ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ‘ਸਾਂਝ ਸਪੋਰਟਸ ਐਂਡ ਕਲਚਰਲ ਕਲੱਬ’ ਦੀ ਵੈੱਬ ਸਾਈਟ ਉੱਪਰ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।