ਸਾਇਨਾ ਇੰਡੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ

ਨਵੀਂ ਦਿੱਲੀ – ਭਾਰਤ ਦੀ ਵਿਸ਼ਵ ਵਿੱਚ ੫ਵਾਂ ਦਰਜਾ ਹਾਸਿਲ ਸਾਇਨਾ ਨੇਹਵਾਲ ਇੱਥੇ ਇੰਡੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਵਿੱਚ ਹਾਰ ਕੇ ਬਾਹਰ ਹੋ ਗਈ। ਔਰਤਾਂ ਦੇ ਸਿੰਗਲ ਵਰਗ ਦੇ ਦੂਜੇ ਦੌਰ ‘ਚ ਸਾਇਨਾ ਨੂੰ ਕੋਰੀਆ ਦੀ ਯੁਆਨ ਜੂ ਬੇਈ ਨੇ 19-21 ਅਤੇ 10-21 ਹਰਾ ਕੇ ਬਾਹਰ ਕਰ ਦਿੱਤਾ। ਸਾਇਨਾ ਨੂੰ ਵਿਸ਼ਵ ਵਿੱਚ 12ਵਾਂ ਦਰਜਾ ਹਾਸਿਲ ਕੋਰੀਆ ਦੀ ਬੇਈ ਨੇ ਇਹ ਮੈਚ 39 ਮਿੰਟਾਂ ਵਿੱਚ ਹਰਾ ਦਿੱਤਾ। ਖਿਤਾਬ ਦੀ ਦਾਅਵੇਦਾਰ ਮੰਨੀ ਜਾ ਰਹੀ ਸਾਇਨਾ ਨੇ ਲਗਾਤਾਰ ਦੂਜੇ ਸਾਲ ਪ੍ਰਸੰਸਕਾਂ ਨੂੰ ਨਿਰਾਸ਼ ਕੀਤਾ ਹੈ, ਜਦੋਂ ਕਿ ਬੀਤੇ ਸਾਲ ਸਾਇਨਾ ਪਹਿਲੇ ਹੀ ਦੌਰ ਵਿੱਚ ਹਾਰ ਗਈ ਸੀ। ਸਾਇਨਾ ਨੇ ਪਿਹਲੇ ਦੌਰ ਵਿੱਚ ਹਾਂਗਕਾਂਗ ਦੀ ਪੁਈ ਯਿਨ ਯਿਪ ਨੂੰ 21-14, 21-06 ਨਾਲ ਹਰਾਇਆ ਸੀ।