ਸਾਇਮਨ ਬ੍ਰਿਜਸ ਵੱਲੋਂ ਹਿੰਦੂ ਭਾਈਚਾਰੇ ਨੂੰ ਨਵਰਾਤਰੀ ਦੀਆਂ ਵਧਾਈਆਂ

ਵੈਲਿੰਗਟਨ, 2 ਅਕਤੂਬਰ – ਨੈਸ਼ਨਲ ਪਾਰਟੀ ਲੀਡਰ ਤੇ ਵਿਰੋਧੀ ਧਿਰ ਦੇ ਆਗੂ ਸਾਇਮ ਬ੍ਰਿਜਸ ਨੇ ਆਪਣੀ ਨੈਸ਼ਨਲ ਪਾਰਟੀ ਵੱਲੋਂ ਹਿੰਦੂ ਭਾਈਚਾਰੇ ਨੂੰ ਨਵਰਾਤਰੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਨਵਰਾਤਰੀ ਦਾ ਤਿਉਹਾਰ ਨਿਊਜ਼ੀਲੈਂਡ ਵਿੱਚ ਵੱਧ ਰਹੀ ਹਿੰਦੂ ਕਮਿਊਨਿਟੀ ਲਈ ਇੱਕ ਮਹੱਤਵਪੂਰਣ ਤਿਉਹਾਰ ਹੈ।
ਉਨ੍ਹਾਂ ਕਿਹਾ ਨਵਰਾਤਰੀ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਬੜੇ ਹੀ ਖ਼ੁਸ਼ੀ ਦੀ ਗੱਲ ਹੈ ਕਿ ਇਸ ਸੰਬੰਧ ‘ਚ ਬਹੁਤ ਸਾਰੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ, ਜੋ ਸਾਡੇ ਜੀਵੰਤ (ਵਾਈਬਰੈਂਟ) ਹਿੰਦੂ ਭਾਈਚਾਰੇ ਦਾ ਸਮਰਥਨ ਕਰਦੇ ਹਨ। ਨੈਸ਼ਨਲ ਪਾਰਟੀ ਨੂੰ ਦੇਸ਼ ਦੀ ਵਿਭਿੰਨਤਾ ‘ਤੇ ਮਾਣ ਹੈ ਕਿ ਹਿੰਦੂ ਭਾਈਚਾਰਾ ਸਾਡੇ ਸਮਾਜ ਦਾ ਅਟੁੱਟ ਹਿੱਸਾ ਹੈ। ਉਨ੍ਹਾਂ ਹਿੰਦੂ ਭਾਈਚਾਰੇ ਨੂੰ ਨਿਊਜ਼ੀਲੈਂਡ ਵਿੱਚ ਸਭਿਆਚਾਰਕ ਯੋਗਦਾਨ ਪਾਉਣ ਲਈ ਧੰਨਵਾਦੀ ਵੀ ਕੀਤਾ।