ਸਾਡੀ ਤਜਵੀਜ਼ ਕੰਮ ਕਰਨਾ ਅਤੇ ਆਰਥਿਕਤਾ ਦਾ ਵਿਕਾਸ ਕਰਨਾ

ਕੰਵਲਜੀਤ ਸਿੰਘ ਬਖਸ਼ੀ
ਲਿਸਟ ਐਮ. ਪੀ. ਨਿਊਜ਼ੀਲੈਂਡ।
ਨੈਸ਼ਨਲ ਦੀ ਅਗਵਾਈ ਵਾਲੀ ਸਰਕਾਰ ਕੋਲ ਨਿਵੇਸ਼ ਨੂੰ ਉਤਸ਼ਾਹਿਤ ਕਰਨ, ਅਰਥ ਵਿਵਸਥਾ ਦੇ ਵਿਕਾਸ ਅਤੇ ਕੀਵੀਆਂ ਲਈ ਨੌਕਰੀਆਂ ਵਿੱਚ ਵਾਧਾ ਕਰਨ ਲਈ ਬੜੀ ਪ੍ਰਭਾਵਸ਼ਾਲੀ ਤਜਵੀਜ਼ ਅਤੇ ਮਸਰੂਫ ਕਾਰਜ-ਕਰਮ ਯੋਜਨਾ ਹੈ। ਸਾਡੀ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਬੜੀ ਤੇਜ਼ ਗਤੀ ਨਾਲ ਪ੍ਰਾਪਤੀਆਂ ਦਾ ਨਿਰਮਾਣ ਕੀਤਾ ਹੈ ਜਦ ਕਿ ਵਿਸ਼ਵ ਪੱਧਰ ਉੱਤੇ ਫੈਲੀ ਅਸਥਿਰਤਾ ਦਾ ਸਾਹਮਣਾ ਵੀ ਕਰਨਾ ਪਿਆ।
ਇਸ ਸਾਲ ਦਾ ਬਜਟ ਇਹ ਗੱਲ ਸਪੱਸ਼ਟ ਕਰਦਾ ਹੈ ਕਿ ਅਸੀਂ ਠੀਕ ਦਿਸ਼ਾ ਵਿੱਚ ਜਾ ਰਹੇ ਹਾਂ। ਸਾਡੀ ਤਜਵੀਜ਼ ਕੰਮ ਕਰਦੇ ਰਹਿਣਾ, ਆਰਥਿਕਤਾ ਦਾ ਵਿਕਾਸ ਕਰਨਾ, ਮੂਲ ਰੂਪ ਵਿੱਚ ਨੌਕਰੀਆਂ ਪੈਦਾ ਕਰਨਾ ਅਤੇ ਵਿਸ਼ਵਾਸ ਵਧਾਉਣਾ ਹੈ। ਇਹ ਇਕ ਬਹੁਤ ਹੀ ਖਾਸ ਤੇ ਚੰਗੀ ਖ਼ਬਰ ਹੈ ਜੋ ਦਰਸਾਉਂਦੀ ਹੈ ਕਿ ਚੁਣੌਤੀਆਂ ਭਰੀ ਆਰਥਿਕ ਤੰਗੀ ਦੇ ਚਲਦਿਆਂ ਨੈਸ਼ਨਲ ਨੇ ਕ੍ਰਮਬੱਧ ਤਰੀਕੇ ਨਾਲ ਸਾਲ ੨੦੧੪-੧੫ ਦੇ ਵਿਚ ਦੇਸ਼ ਦੇ ਖ਼ਜ਼ਾਨੇ ਨੂੰ ਬੱਚਤ ਵਿੱਚ ਲੈ ਆਉਣਾ ਹੈ। ਯਾਦ ਕਰੋ ਜਦੋਂ ਅਸੀਂ ਸਰਕਾਰੀ ਦਫ਼ਤਰ ਵਿੱਚ ਦਾਖਲ ਹੋਏ ਸੀ ਤਾਂ ਲੇਬਰ ਪਾਰਟੀ ਨੇ ਸਰਕਾਰੀ ਖਾਤਿਆਂ ਦੀਆਂ ਕਿਤਾਬਾਂ ਜੋ ਕਿ ਕਰਜ਼ਾ ਵਧਾ ਰਹੀਆਂ ਸਨ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੀ ਸਾਡੇ ਲਈ ਛੱਡਿਆ ਸੀ।

ਹੁਣ ਤਾਜ਼ਾ ਅੰਕੜਿਆਂ ਅਨੁਸਾਰ ਸਾਹਮਣੇ ਆਇਆ ਹੈ ਕਿ ਸਾਡੀ ਅਰਥਵਿਵਸਥਾ ਨੇ ੨੦੧੨ ਦੇ ਕੈਲੰਡਰ ਸਾਲ ਵਿੱਚ ੩% ਵਿਕਾਸ ਕੀਤਾ ਹੈ ਜਦ ਕਿ ਮੁਕਾਬਲੇ ਦੇ ਤੌਰ ‘ਤੇ ਵੇਖਿਆ ਜਾਏ ਤਾਂ ਆਸਟਰੇਲੀਆ ਦੀ ਵਿਕਾਸ ਦਰ ੩.੧% ਹੈ। ਅਸੀਂ ਵਿਕਾਸ ਵਿੱਚ ਦੂਜੇ ਦੇਸ਼ਾਂ ਤੋਂ ਕਾਫੀ ਅੱਗੇ ਹਾਂ ਜਿਵੇਂ ਅਮਰੀਕਾ ੧.੬%, ਯੂ.ਕੇ. ਤੋਂ ੦.੩% ਅਤੇ ਯੂਰੋ ਖੇਤਰ ਰਿਣਾਤਮਿਕ ੦.੯%   ਨਿਊਜ਼ੀਲੈਂਡ ਦੀ ਸਾਲ ੨੦੧੨ ਦੌਰਾਨ ਉਤਪਾਦਕਤਾ ਦੀ ਵਿਕਾਸ ਦਰ ੨.੭% ਅਤੇ ਨਿਰਯਾਤ ਦਰ ੨.੧% ਉਪਰ ਗਈ ਹੈ।
ਪ੍ਰਤੀ ਸਾਲ ਹੋਣ ਵਾਲੇ ਦੇਸ਼ ਦੇ ਵਿੱਤੀ ਸਿਹਤ ਸਬੰਧੀ ਵੇਖੀਏ ਤਾਂ ‘ਅੰਤਰਰਾਸ਼ਟਰੀ ਮੁਦਰਾ ਕੋਸ਼’ ਨੇ ਸਰਕਾਰ ਦੇ ਵਿੱਤ ਮੰਤਰਾਲੇ ਰਾਹੀਂ ਨੈਸ਼ਨਲ ਦੇ ਜ਼ਿੰਮੇਵਾਰ ਪ੍ਰਬੰਧਕਾਂ ਉੱਤੇ ਸਹੀ ਲਗਾਈ ਹੈ, ਜੋ ਕਿ ਸਾਡੀਆਂ ਪ੍ਰਾਥਮਿਕਤਾਵਾਂ ਵਿਚੋਂ ਇਕ ਹੈ।
ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਕਿਹਾ ਹੈ ਕਿ ਇਸ ਪ੍ਰਸਤਾਵ ਦੇ ਨਾਲ ਕਿ ਵਿਕਾਸ ਨੂੰ ਹਮਾਇਤ ਮਿਲਦੀ ਰਹੇ ਅਤੇ ਜਨਤਕ ਕਰਜ਼ਾ ਵੀ ਘੱਟ ਹੁੰਦਾ ਰਹੇ, ਉਹ ਆਪਣਾ ਬਕਾਇਆ ਸਹੀ ਪ੍ਰਾਪਤ ਕਰ ਰਹੇ ਹਨ। ਨੈਸ਼ਨਲ ਨੇ ਦੇਸ਼ ਦੀ ਆਰਥਿਕਤਾ ਨੂੰ ਚੁਣੌਤੀਆਂ ਭਰੇ ਆਧਾਰ ਉੱਤੇ ਅੱਗੇ ਤੋਰਿਆ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਨਿਊਜ਼ੀਲੈਂਡ ਦਾ ਸਤਰ ਗਿਰਿਆ ਹੈ ਅਤੇ ਨੌਕਰੀਆਂ ਨਹੀਂ ਹਨ। ਵਪਾਰ ਦੇ ਵਿਕਾਸ ਏਜੰਡੇ ਦੇ ਹਿੱਸੇ ਵੱਜੋਂ ਅਸੀਂ ਨਿਰਯਾਤ ਮੰਡੀ ਦਾ ਨਿਰਮਾਣ, ਕੰਮਾਂ ਵਿਚ ਨਵੀਨਤਾ, ਕਿੱਤੇ ਵਿੱਚ ਹੁਨਰਤਾ, ਪੂੰਜੀ ਦਾ ਵਿਸਥਾਰ, ਬੁਨਿਆਦੀ ਢਾਂਚਾ ਅਤੇ ਕੁਦਰਤੀ ਸੋਮਿਆਂ ਤੱਕ ਵਧੀਆ ਪਹੁੰਚ ਸਮੇਤ ੩੦੦ ਪਹਿਲ ਕਦਮੀਆਂ ਦੀ ਸਾਹਸੀ ਸ਼ੁਰੂਆਤ ਕੀਤੀ ਹੈ।
ਇਹ ਸਾਰਾ ਕੁਝ ਵਪਾਰੀਆਂ ਨੂੰ ਨਿਵੇਸ਼ ਵਿੱਚ ਵਿਸ਼ਵਾਸ ਰੱਖਣ, ਕੰਮ ਕਾਰ ਵਧਾਉਣ ਅਤੇ ਨਵੇਂ ਕਰਮਚਾਰੀ ਰੱਖਣ ਵਾਸਤੇ ਸਹਾਇਤਾ ਕਰੇਗਾ। ਅਸਲੀ ਵਿਕਾਸ ਉਦੋਂ ਹੀ ਹੋਵੇਗਾ ਜਦੋਂ ਇਕ ਨਵਾਂ ਵਪਾਰ ਇਕ ਹੋਰ ਡਾਲਰ ਨਿਵੇਸ਼ ਕਰੇਗਾ, ਵਧੀਆ ਉਤਪਾਦ ਜਾਂ ਸੇਵਾ ਵੇਚੇਗਾ ਅਤੇ ਹੋਰ ਕਰਮਚਾਰੀ ਰੱਖੇਗਾ। ਇਸ ਤੋਂ ਇਲਾਵਾ ਸਾਡਾ ਸੰਵੇਦਨਸ਼ੀਲ ਰਾਜ ਕੋਸ਼ ਅਤੇ ਮੁਦਰਾ ਨੀਤੀ ਵਿਆਜ ਦਰਾਂ ਅਤੇ ਮਹਿੰਗਾਈ ਘੱਟ ਰੱਖਣ ਵਿਚ ਸਹਾਈ ਹਨ ਜੋ ਕਿ ਵਪਾਰ ਅਤੇ ਗ੍ਰਹਿਸਥੀਆਂ ਲਈ ਫਾਇਦੇਮੰਦ ਹੈ।
ਨੈਸ਼ਨਲ ਸਰਕਾਰ ਵਿਅਸਤ ਹੈ, ਧਿਆਨ ਕੇਂਦਰਿਤ ਕਰ ਰਹੀ ਹੈ ਅਤੇ ਉਨ੍ਹਾਂ ਸਾਰੇ ਖੇਤਰਾਂ ਵਿੱਚ ਚਹੁੰ ਪਾਸੀ ਕਾਰਵਾਈ ਕਰ ਰਹੀ ਹੈ ਜਿਥੇ ਵਿਕਾਸ ਨੂੰ ਉੱਚਾ ਚੁੱਕਣ, ਨਿਵੇਸ਼ ਅਤੇ ਨੌਕਰੀਆਂ ਦੀ ਲੋੜ ਹੈ। ਸਾਡੀ ਮਜ਼ਬੂਤ ਤਜਵੀਜ਼ ਨਿਊਜ਼ੀਲੈਂਡ ਵਾਸੀਆਂ ਦੇ ਬਿਹਤਰ ਭਵਿੱਖ ਦੇ ਨਿਰਮਾਣ ਕਰਨ ਦੀ ਹੈ।