ਸਿੰਧੂਰਕਸ਼ਕ ਪਣਡੁੱਬੀ ਹਾਦਸੇ ‘ਚ ਪੰਜ ਲਾਸ਼ਾਂ ਮਿਲੀਆਂ

ਮੁੰਬਈ, 16 ਅਗਸਤ – ਰੂਸ ਵਿੱਚ ਬਣੀ ਆਈ. ਐਨ. ਐਸ. ਸਿੰਧੂਰਕਸ਼ਕ ਦੁਰਘਟਨਾਗ੍ਰਸਤ ਪਣਡੁੱਬੀ ਵਿਚੋਂ ਭਾਰਤੀ ਜਲ ਸੈਨਾ ਦੇ ਗੋਤਾਖੋਰਾਂ ਨੇ 5 ਅਣਪਛਾਣੀਆਂ ਲਾਸ਼ਾਂ ਕੱਢੀਆਂ। ਹਾਦਸੇ ਮਗਰੋਂ ਹੁਣ ਕਿਸੇ ਦੇ ਜਿੰਦਾ ਹੋਣ ਦੀ ਆਸ ਬਹੁਤ ਘੱਟ ਹੈ। ਜਲ ਸੈਨਾ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਣਡੁੱਬੀ ਵਿਚੋਂ 4 ਲਾਸ਼ਾਂ ਮਿਲੀਆਂ ਹਨ, ਪਰ ਗੰਭੀਰ ਰੂਪ ਵਿੱਚ ਸੜਨ ਕਰਕੇ ਇਨ੍ਹਾਂ ਨੂੰ ਪਛਾਣਿਆਂ ਨਹੀਂ ਜਾ ਸਕਦਾ। ਰੱਖਿਆ ਵਿਭਾਗ ਦੇ ਬੁਲਾਰੇ ਨਰਿੰਦਰ ਵਿਸ਼ਪੁਤੇ ਨੇ ਕਿਹਾ ਕਿ ਲਾਸ਼ਾਂ ਦੀ ਪਛਾਣ ਲਈ ਡੀਐਨਏ ਨਮੂਨੇ ਲੈਣ ਵਾਸਤੇ ਇਨ੍ਹਾਂ ਨੂੰ ਜਲ ਸੈਨਾ ਦੇ ਹਸਪਤਾਲ ਆਈਐਨਐਸ ਅਸ਼ਵਿਨੀ ਭੇਜ ਦਿੱਤਾ ਗਿਆ ਹੈ। ਪਣਡੂਬੀ ਦਾ ਮੂੰਹ ਇਨਾਂ ਛਪਟਾ ਹੈ ਕਿ ਇਕ ਵਾਰ ਵਿੱਚ ਇਕ ਗੋਤਾਖੋਰ ਹੀ ਅੰਦਰ ਜਾ ਸਕਦਾ ਹੈ।