ਸਿੱਖ ਭਾਈਚਾਰੇ ਵੱਲੋਂ ਨਿਭਾਈ ਸੇਵਾ ਬਦਲੇ ਕਾਊਂਟੀ ਮੈਨੁਕਾਓ ਪੁਲਿਸ ਵੱਲੋਂ ਧੰਨਵਾਦ

ਟਾਕਾਨੀਨੀ, 11 ਜੂਨ – ਸੁਪਰੀਮ ਸਿੱਖ ਸੋਸਾਇਟੀ ਵੱਲੋਂ ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਵੱਖ-ਵੱਖ ਭਾਈਚਾਰੇ ਦੇ ਲੋੜ ਬੰਦਾ ਲਈ ਨਿਭਾਈ ਸੇਵਾ ਬਦਲੇ 10 ਜੂਨ ਨੂੰ ਕਾਊਂਟੀ ਮੈਨੁਕਾਓ ਪੁਲਿਸ ਵੱਲੋਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਪਹੁੰਚ ਕੇ ਪ੍ਰਬੰਧਕਾਂ ਦਾ ਸਨਮਾਨ-ਪੱਤਰ ਨਾਲ ਸਨਮਾਨ ਕੀਤਾ। ਗੁਰਦੁਆਰਾ ਸਾਹਿਬ ਵਿਖੇ ਕਾਊਂਟੀ ਮੈਨੁਕਾਓ ਸਾਊਥ ਪੁਲਿਸ ਦੇ ਏਰੀਆ ਕਮਾਂਡਰ ਇੰਸਪੈਕਟਰ ਡੇਵਿਡ ਡੇਵ ਗਲੋਸੌਪ, ਸੀਨੀਅਰ ਸਾਰਜੈਂਟ ਗੁਰਪ੍ਰੀਤ ਅਰੋੜਾ, ਲਾਈਜ਼ਨ ਅਫ਼ਸਰ ਸਤਵੀਰ ਸੈਨ, ਸਹਾਇਤਾ ਸੰਗਠਨ ਤੋਂ ਸੁਚੇਤਾ ਤੇ ਜੋਯਾ ਪਹੁੰਚੇ ਸਨ।
ਇਸ ਮੌਕੇ ਸੁਪਰੀਮ ਸਿੱਖ ਸੋਸਾਇਟੀ ਦੇ ਸਕੱਤਰ ਰਾਜਿੰਦਰ ਸਿੰਘ ਜਿੰਦੀ, ਮੀਤ ਪ੍ਰਧਾਨ ਮਨਜਿੰਦਰ ਸਿੰਘ ਬਾਸੀ, ਚੇਅਰਮੈਨ ਬਲਕਾਰ ਸਿੰਘ, ਸੰਤੋਖ ਸਿੰਘ, ਸੋਸਾਇਟੀ ਦੇ ਬੁਲਾਰੇ ਦਲਜੀਤ ਸਿੰਘ, ਰਮੇਸ਼ ਸਿੰਘ ਕਾਕਾ, ਗੁਰਦੀਪ ਸਿੰਘ ਲੂਥਰ ਆਦਿ ਮੈਂਬਰ ਹਾਜ਼ਰ ਸਨ।