ਸੁਖਜੀਤ ਕੌਰ ਸਾਹੀ ਵਿਧਾਇਕਾ ਵਜੋਂ ਅੱਜ ਸਹੁੰ ਚੁਕਣਗੇ

ਚੰਡੀਗੜ – ਦਸੂਹਾ ਵਿਘਾਨ ਸਭਾ ਖੇਤਰ ਵਿਚ ਹੋਈ ਉਪ ਚੋਣ ਵਿੱਚ ਜੇਤੂ ਰਹੀ ਸ਼੍ਰੋਮਣੀ ਅਕਾਲੀ-ਭਾਜਪਾ ਗਠਜੋੜ ਦੀ ਉਮੀਦਵਾਰ ਸ੍ਰੀਮਤੀ ਸੁਖਜੀਤ ਕੌਰ ਸਾਹੀ ਨੂੰ 17 ਜੁਲਾਈ ਨੂੰ ਵਿਧਾਇਕਾ ਦੇ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਇਥੇ ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ, ਪੰਜਾਬ ਵਿਧਾਨ ਸਭਾ ਸਥਿਤ ਆਪਣੇ ਚੈਂਬਰ ਵਿੱਚ ਦੁਪਹਿਰ 12:00 ਵਜੇ ਸ੍ਰੀਮਤੀ ਸਾਹੀ ਨੂੰ ਵਿਧਾਇਕਾ ਦੇ ਰੂਪ ਵਿੱਚ ਸਹੁੰ ਚੁਕਾਉਣਗੇ। ਇਸ ਸੰਬੰਧੀ ਹੋਣ ਵਾਲੇ ਸਮਾਗਮ ਵਿੱਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ. ਸੁਖਬੀਰ ਸਿਘ ਬਾਦਲ ਸਮੇਤ ਕੈਬਨਿਟ ਮੰਤਰੀ, ਵਿਧਾਨ ਸਭਾ ਦੇ ਮੈਂਬਰ ਅਤੇ ਪ੍ਰਮੁੱਖ ਵਿਅਕਤੀ ਸ਼ਾਮਿਲ ਹੋਣਗੇ।