ਸੁਪਰੀਮ ਕੋਰਟ ਵੱਲੋਂ ਸਲਮਾਨ ਖਾਨ ਦੀ ਰਿਹਾਈ ਖ਼ਿਲਾਫ਼ ਅਰਜ਼ੀ ਮਨਜ਼ੂਰ

salman-khan_ba0561a0-a0ac-11e5-94b5-bfaeb774c8f3ਨਵੀਂ ਦਿੱਲੀ – ਇੱਥੇ ਸੁਪਰੀਮ ਕੋਰਟ ਨੇ 5 ਜੁਲਾਈ ਦਿਨ ਮੰਗਲਵਾਰ ਨੂੰ 2002 ਦੇ ਹਿੱਟ ਐਂਡ ਰਨ ਮਾਮਲੇ ‘ਚ ਮਹਾਰਾਸ਼ਟਰ ਸਰਕਾਰ ਦੀ ਉਸ ਅਰਜ਼ੀ ਨੂੰ ਸੁਣਵਾਈ ਦੇ ਲਈ ਮਨਜ਼ੂਰੀ ਦੇ ਦਿੱਤੀ, ਜਿਸ ਵਿੱਚ ਸਲਮਾਨ ਖਾਨ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਸਲਮਾਨ ਖਾਨ ਦੀ ਰਿਹਾਈ ਖ਼ਿਲਾਫ਼ ਦਰਜ ਅਰਜ਼ੀ ਦੀ ਅੰਤਿਮ ਸੁਣਵਾਈ ਲਈ ਮਨਜ਼ੂਰੀ ਦੇ ਦਿੱਤੀ, ਪਰ ਫਾਸਟ-ਟਰੈਕ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਜਸਟਿਸ ਜੇ. ਐੱਸ. ਕੇਹਰ ਅਤੇ ਅਰੁਣ ਮਿਸ਼ਰਾ ਦੀ ਬੈਂਚ ਨੇ ਮਹਾਰਾਸ਼ਟਰ ਸਰਕਾਰ ਦੀ ਉਕਤ ਅਰਜ਼ੀ ਨੂੰ ਪ੍ਰਵਾਨ ਕੀਤਾ।