ਸੁਪਰੀਮ ਸਿੱਖ ਸੁਸਾਇਟੀ’ ਨੂੰ ‘ਪੀਪਲਜ਼ ਚੁਆਇਸ ਐਨਜ਼ੈੱਡ ਫੂਡ ਹੀਰੋਜ਼ ਐਵਾਰਡ 2020’ ਐਵਾਰਡ

ਆਕਲੈਂਡ, 12 ਅਕਤੂਬਰ – ਇੱਥੇ 9 ਅਕਤੂਬਰ ਨੂੰ ਕੋਰਡਿਸ ਹੋਟਲ ਵਿਖੇ ਹੋਏ ਇਕ ਵਿਸ਼ੇਸ਼ ਸਮਾਗਮ ‘ਚ ਸੁਪਰੀਮ ਸਿੱਖ ਸੁਸਾਇਟੀ ਨੂੰ ਲੌਕਡਾਉਨ ਦੌਰਾਨ ਲੋੜਵੰਦ ਲੋਕਾਂ ਨੂੰ ਦਿੱਤੇ ਫੂਡ ਬੈਗ ਲਈ ‘ਪੀਪਲਜ਼ ਚੁਆਇਸ ਐਨਜ਼ੈੱਡ ਫੂਡ ਹੀਰੋਜ਼ ਐਵਾਰਡ 2020’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਲ ‘ਚ ਮੌਜੂਦ ਸਾਰੇ ਲੋਕਾਂ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ। ਇਸ ਸਬੰਧੀ ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਨਿਊਜ਼ੀਲੈਂਡ ‘ਚ ਲੱਗੇ ਲੌਕਡਾਉਨ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਨੇ ਭਾਈਚਾਰੇ ਦੇ ਸਹਿਯੋਗ ਨਾਲ ਲਗਭਗ 66 ਹਜ਼ਾਰ ਪਰਿਵਾਰਾਂ ਨੂੰ ਫੂਡ ਬੈਗ ਵੰਡੇ ਸਨ, ਜਿਸ ਨੂੰ ਵੇਖਦੇ ਹੋਏ ਸੁਸਾਇਟੀ ਦਾ ਨਾਂਅ ਫੂਡ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਸੋ ਵੋਟਾਂ ਦੇ ਆਧਾਰ ਉੱਤੇ ਸੁਪਰੀਮ ਸਿੱਖ ਸੁਸਾਇਟੀ ਨੂੰ ਇਹ ਸਨਮਾਨ ਮਿਲਿਆ ਹੈ। ਉਨ੍ਹਾਂ ਕਿਹਾ ਇਹ ਐਵਾਰਡ ਨੇ ਸੁਸਾਇਟੀ ਦਾ ਨਹੀਂ ਬਲਕਿ ਦੇਸ਼ ਦੇ ਸਮੁੱਚੇ ਸਿੱਖ ਭਾਈਚਾਰੇ ਦਾ ਹੈ। ਇਹ ਐਵਾਰਡ ਲੈਣ ਲਈ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਰਣਵੀਰ ਸਿੰਘ ਲਾਲੀ, ਮਨਜਿੰਦਰ ਸਿੰਘ ਬਾਸੀ, ਦਲਜੀਤ ਸਿੰਘ, ਦਲਬੀਰ ਸਿੰਘ ਲਸਾੜਾ, ਗੁਰਦੀਪ ਸਿੰਘ, ਮੁਖਤਿਆਰ ਸਿੰਘ ਅਤੇ ਹੋਰ ਮੈਂਬਰ ਪਹੁੰਚੇ ਹੋਏ ਸਨ।