ਸੁਰੇਸ਼ ਰੈਣਾ ਦਾ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ

ਨਵੀਂ ਦਿੱਲੀ, 18 ਅਗਸਤ – ਧੋਨੀ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦੇ ਐਲਾਨ ਤੋਂ ਤੁਰੰਤ ਮਗਰੋਂ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਣਾ ਨੇ ਵੀ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਆਖ ਦਿੱਤੀ। ਰੈਣਾ ਨੇ ਇਕ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ, ‘ਮਾਹੀ ਨਾਲ ਖੇਡਣਾ ਕਾਫ਼ੀ ਚੰਗਾ ਸੀ। ਹੁਣ ਜਦੋਂ ਮੇਰਾ ਦਿਲ ਗੌਰਵ ਨਾਲ ਭਰਿਐ, ਮੈਂ ਇਸ ਸਫ਼ਰ ਵਿੱਚ ਤੇਰੇ ਨਾਲ ਜੁੜਨ ਦੀ ਚੋਣ ਕੀਤੀ ਹੈ। ਧੰਨਵਾਦ ਭਾਰਤ। ਜੈ ਹਿੰਦ’। ਰੈਣਾ ਨੇ ਪੋਸਟ ਨਾਲ ਆਪਣੀ, ਧੋਨੀ, ਕੇਦਾਰ ਜਾਧਵ ਤੇ ਕਰਨ ਸ਼ਰਮਾ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ।