ਸੂਬੇਦਾਰ ਅਜੀਤ ਸਿੰਘ ਤੱਖੜ ਨਿਮਿਤ ਅੰਤਿਮ ਅਰਦਾਸ 1 ਨਵੰਬਰ ਨੂੰ ਗੁਰਦੁਆਰਾ ਸ਼ਰਲੀ ਰੋਡ ਵਿਖੇ

10616648_709059522504283_6222757065837857160_nਪਾਪਾਟੋਏਟੋਏ ੩੧ ਅਕਤੂਬਰ – 24 ਅਕਤੂਬਰ ਨੂੰ ਅਕਾਲ ਚਲਾਣਾ ਕਰ ਗਏ 76 ਸਾਲਾ  ਸੂਬੇਦਾਰ ਅਜੀਤ ਸਿੰਘ ਤੱਖੜ ਜੀ ਦੇ ਨਿਮਿਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਰਲੀ ਰੋਡ, ਪਾਪਾਟੋਏਟੋਏ ਵਿਖੇ 1 ਨਵੰਬਰ ਦਿਨ ਸ਼ਨੀਵਾਰ ਨੂੰ ਦੁਪਹਿਰੇ 1.00 ਵਜੇ ਹੋਵੇਗੀ। ਗੁਰਦੁਆਰਾ ਸਾਹਿਬ ਵਿਖੇ ਸੂਬੇਦਾਰ ਜੀ ਦੇ ਨਿਮਿਤ ਸਹਿਜ ਪਾਠ ਆਰੰਭ ਹਨ ਅਤੇ ਜਿਸ ਦਾ ਭੋਗ 12.00 ਵਜੇ ਗੁਰਦੁਆਰਾ ਸਾਹਿਬ ਵਿਖੇ ਪਵੇਗਾ ਅਤੇ ਉਪਰੰਤ ਕੀਰਤਨ ਦਾ ਪਰਵਾਹ ਚੱਲੇਗਾ। ਜਿਸ ਦੀ ਸਮਾਪਤੀ ਦੁਪਹਿਰ 1.00 ਵਜੇ ਹੋਵੇਗੀ ਅਤੇ ਉਪਰੰਤ ਅਰਦਾਸ ਤੇ ਗੁਰੂ ਕਾ ਲੰਗਰ ਵਰਤੇਗਾ। ਸੂਬੇਦਾਰ ਅਜੀਤ ਸਿੰਘ ਜੀ ਦੀ ਧਰਮ ਪਤਨੀ ਬੀਬੀ ਜਸਬੀਰ ਕੌਰ, ਆਸਟਰੇਲੀਆ ਰਹਿੰਦੇ ਲੜਕੇ ਸ. ਪਰਮਿੰਦਰ ਤੱਖੜ (ਸਭਿਆਚਾਰਕ ਪ੍ਰੋਗਰਾਮਾਂ ਦੇ ਪ੍ਰਮੋਟਰ) ਵੱਲੋਂ ਸਮੂਹ ਸੰਗਤਾਂ ਨੂੰ ਸੂਬੇਦਾਰ ਜੀ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਪਰਮਿੰਦਰ ਤੱਖੜ ਹੁਣਾ ਨਾਲ ਹੋਰ ਵਧੇਰੀ ਜਾਣਕਾਰੀ ਲਈ ਮੋਬਾਈਲ ਨੰਬਰ 027 489 7898 ‘ਤੇ ਸੰਪਰਕ ਕਰ ਸੱਕਦੇ ਹੋ।