ਸੇਰੇਨਾ ਤੇ ਰਦਵਾਂਸਕਾ ਮਹਿਲਾ ਸਿੰਗਲ ਵਰਗ ਦੇ ਫਾਈਨਲ ‘ਚ

ਲੰਡਨ – ਇੱਥੇ ਹੋ ਰਹੇ ਵਿੰਬਲਡਨ ਟੈਨਿਸ ਟੂਰਨਾਮੈਂਟ ‘ਚ ਮਹਿਲ ਸਿੰਗਲ ਵਰਗ ਦੇ ਫਾਈਨਲ  ਵਿੱਚ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਦਾ ਮੁਕਾਬਲਾ ਪੋਲੈਂਡ ਦੀ ਏਗਨੀਏਸਕਾ ਰਦਵਾਂਸਕਾ ਨਾਲ ਹੋਵੇਗਾ। ਸੇਰੇਨਾ ਨੇ ਸੈਮੀਫਾਈਨਲ ਮੁਕਾਬਲੇ ਵਿੱਚ ਬੇਲਾਰੂਸ ਦੀ ਵਿਕਟੋਰੀਆ ਅਜ਼ਾਰੇਂਕਾ ਅਤੇ ਰਦਵਾਂਸਕਾ ਨੇ ਜਰਮਨੀ ਦੀ ਏਂਜਲੀਕ ਕਰਬਰ ਨੂੰ ਹਰਾਇਆ। ਜ਼ਿਕਰਯੋਗ ਹੈ ਕਿ ਪੋਲੈਂਡ ਦੇ ਏਗਨੀਏਸਕਾ ਰਦਵਾਂਸਕਾ ਨੇ ਫਾਈਨਲ ਵਿੱਚ ਥਾਂ ਬਣਾਉਣ ਦੇ ਨਾਲ ਹੀ 73 ਸਾਲਾਂ ਵਿੱਚ ਪਹਿਲੀ ਵਾਰ ਕਿਸੇ ਟੈਨਿਸ ਗਰੈਂਡ ਸਲੈਮ ਮੁਕਾਬਲੇ ਦੇ ਫਾਈਨਲ ਵਿੱਚ ਪੁੱਜਣ ਵਾਲੀ ਪਹਿਲੀ ਪੋਲਿਸ਼ ਖਿਡਾਰਨ ਬਣ ਗਈ ਹੈ। ਰਦਵਾਂਸਕਾ ਤੋਂ ਪਹਿਲਾਂ 1939 ਵਿੱਚ ਪੋਲੈਂਡ ਦੀ ਜਦਵਿਗਾ ਜੇਦਰੇਜੋਵਸਕਾ ਫਰੈਂਚ ਓਪਨ ਦੇ ਫਾਈਨਲ ਵਿੱਚ ਪੁੱਜੀ ਸੀ।