ਸੈਰ ਸਪਾਟੇ ‘ਤੇ ਆਏ 2 ਭਾਰਤੀਆਂ ਦੀ ਕਾਰ ਦੁਰਘਟਨਾ ਵਿੱਚ ਮੌਤ

ਆਕਲੈਂਡ 18 ਦਸੰਬਰ (ਹਰਜਿੰਦਰ ਸਿੰਘ ਬਸਿਆਲਾ) – ਕਿਲੋਮੀਟਰ ਦੂਰ ਸ਼ਹਿਰ ਟੋਕੋਰੋਆ ਲਾਗੇ ਹਾਈਵੇਅ ਨੰਬਰ 1 ਉਤੇ ਇਕ ਕਾਰ ਟਰੱਕ ਦੀ ਹੋਈ ਜਬਰਦਸਤ ਟੱਕਰ ਵਿੱਚ ਸੈਰ ਸਪਾਟੇ ਉਤੇ ਆਏ 2 ਭਾਰਤੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਦੁਰਘਟਨਾ ਅੱਜ ਦੁਪਹਰਿ 1.30 ਵਜੇ ਦੇ ਕਰੀਬ ਘਟੀ ਹੈ। ਪੁਲਿਸ ਨੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਭਾਰਤ ਰਹਿੰਦੇ ਇਨ੍ਹਾਂ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਬਾਅਦ ਹੀ ਮਾਰੇ ਗਏ ਵਿਅਕਤੀਆਂ ਦੀ ਪਛਾਣ ਦੱਸੀ ਜਾਵੇਗੀ। ਦੁਰਘਟਨਾ ਤੋਂ ਬਾਅਦ ਹਾਈਵੇਅ ਨੂੰ ਥੋੜੇ ਚਿਰ ਲਈ ਬੰਦ ਕਰ ਦਿੱਤਾ ਗਿਆ ਸੀ।