ਸੋਨਮ ਨੇ ਦੀਪਿਕਾ ਤੇ ਪ੍ਰਿਅੰਕਾ ਨੂੰ ਛੱਡ ਪਿੱਛੇ

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਆਪਣੀ ਫਿਲਮ ‘ਪੈਡਮੈਨ’ ਦੇ ਰਿਲੀਜ਼ ਹੋਣ ਤੋਂ ਬਾਅਦ ‘ਸਕੋਰ ਟਰੈਂਡਜ਼ ਇੰਡੀਆ’ ਦੇ ਹਰਮਨ ਪਿਆਰਤਾ ਦੇ ਗ੍ਰਾਫ਼ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਪੰਜ ਹਫ਼ਤਿਆਂ ਤੋਂ ਨੰਬਰ-1 ਦੇ ਸਥਾਨ ‘ਤੇ ਕਾਬਜ਼ ਰਹੀ ‘ਪਦਮਾਵਤ’ ਦੀਪਿਕਾ ਪਾਦੂਕੋਣ ਨੂੰ ਪਿੱਛੇ ਛੱਡਦੇ ਹੋਏ ਸੋਨਮ ਇਸ ਹਫ਼ਤੇ ‘ਨੰਬਰ-1’ ਬਣ ਗਈ ਹੈ। ਸੋਨਮ ਕਪੂਰ ਤੋਂ ਬਾਅਦ ਇਸ ਸੂਚੀ ਵਿੱਚ ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਦੂਜੇ ਸਥਾਨ ‘ਤੇ ਹੈ। ਸਕੋਰ ਟਰੈਂਡਜ਼ ਦੇ ਅੰਕੜਿਆਂ ਮੁਤਾਬਿਕ 1 ਫਰਵਰੀ ਤੋਂ 8 ਫਰਵਰੀ ਦੌਰਾਨ ਸੋਨਮ ਕਪੂਰ 44.97 ਅੰਕਾਂ ਨਾਲ ਤੀਜੇ ਸਥਾਨ ‘ਤੇ ਸੀ ਪਰ ਹੁਣ 8 ਫਰਵਰੀ ਤੋਂ 15 ਫਰਵਰੀ ਦੌਰਾਨ ਸੋਨਮ ਨੇ 23.73 ਅੰਕਾਂ ਦਾ ਵਾਧਾ ਕਰਦੇ ਹੋਏ 68.70 ਅੰਕਾਂ ਨਾਲ ਅੱਵਲ ਸਥਾਨ ਹਾਸਲ ਕੀਤਾ ਹੈ। ਉੱਥੇ ਹੀ ਪਿਛਲੇ ਕੁੱਝ ਹਫ਼ਤਿਆਂ ਤੋਂ ਨੰਬਰ-1 ‘ਤੇ ਕਾਇਮ ਦੀਪਿਕਾ ਇਸ ਹਫ਼ਤੇ 58.41 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਪਹੁੰਚ ਗਈ ਹੈ।