ਸੋਨੇ ਦੇ ਭਾਅ ਵਧੇ

ਨਵੀਂ ਦਿੱਲੀ – ਇੱਥੇ ਸ਼ਰਾਫਾ ਬਾਜ਼ਾਰ ਵਿੱਚ 13 ਜੂਨ ਨੂੰ ਸੋਨੇ ਦੀ ਕੀਮਤ 30,420 ਰੁਪਏ ਪ੍ਰਤੀ 10 ਗ੍ਰਾਮ ਦੀ ਨਵੀਂ ਉਚਾਈ ‘ਤੇ ਪੁੱਜ ਗਈ। ਸੋਨੇ ਦੀ ਕੀਮਤ ਵਿੱਚ 270 ਰੁਪਏ ਦਾ ਵਾਧਾ ਹੋਇਆ ਅਤੇ ਇਹ ਬੀਤੀ 6 ਜੂਨ ਨੂੰ ਬਣਾਏ 30,400 ਰੁਪਏ ਦੀ ਸਭ ਤੋਂ ਉਪਰਲੀ ਕੀਮਤ ਦੇ ਰਿਕਾਰਡ ਨੂੰ ਪਾਰ ਕਰ ਗਈ।
ਮੁੰਬਈ ਵਿੱਚ ਵੀ ਸੋਨੇ ਦੀ ਕੀਮਤ 270 ਰੁਪਏ ਵਧੀ ਅਤੇ ਇਹ 30,10੦ ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਵਪਾਰੀਆਂ ਦਾ ਕਹਿਣਾ ਹੈ ਕਿ ਕੀਮਤ ਵਿੱਚ ਇਹ ਵਾਧਾ ਇਸ ਹਫ਼ਤੇ ਦੇ ਅਖ਼ੀਰ ‘ਤੇ ਸ਼ੁਰੂ ਹੋ ਰਹੇ ਵਿਆਹਾਂ ਦੇ ਮੌਸਮ ਦੇ ਮੱਦੇਨਜ਼ਰ ਸੁਨਿਆਰਿਆਂ ਤੇ ਜ਼ਖੀਰੇਬਾਜ਼ਾਂ ਵਲੋਂ ਕੀਤੀ ਜਾ ਰਹੀ ਭਾਰੀ ਖ਼ਰੀਦਾਰੀ ਕਾਰਨ ਹੋ ਰਿਹਾ ਹੈ।