ਸ੍ਰੀਕਾਂਤ ਨੇ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤਿਆ

ਜਕਾਰਤਾ, 18 ਜੂਨ – ਇੱਥੇ  ਨੂੰ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਪੁਰਸ਼ ਸਿੰਗਲਜ਼ ਖ਼ਿਤਾਬ ਦੇ ਫਾਈਨਲ ਵਿੱਚ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਜਪਾਨ ਦੇ ਕਾਜ਼ੂਮਾਸਾ ਸਾਕਾਈ ਨੂੰ ਫਾਈਨਲ ‘ਚ ਹਰਾ ਕੇ ਖ਼ਿਤਾਬ ਦੇ ਨਾਲ 75 ਹਜ਼ਾਰ ਡਾਲਰ ਦਾ ਇਨਾਮ ਜਿੱਤਿਆ। ਦੁਨੀਆ ਦੇ 22ਵੀਂ ਦਰਜਾਬੰਦੀ ਭਾਰਤੀ ਖਿਡਾਰੀ ਸ੍ਰੀਕਾਂਤ ਨੇ ਜਪਾਨ ਦੇ 47ਵੀਂ ਦਰਜਾਬੰਦੀ ਦੇ ਖਿਡਾਰੀ ਨੂੰ 21-11, 21-19 ਨਾਲ ਹਰਾ ਕੇ ਹਾਸਲ ਕੀਤਾ। ਇਹ ਸ੍ਰੀਕਾਂਤ ਦਾ ਤੀਜਾ ਸੁਪਰ ਸੀਰੀਜ਼ ਖ਼ਿਤਾਬ ਹੈ ਇਸ ਤੋਂ ਪਹਿਲਾਂ ਸ੍ਰੀਕਾਂਤ ਨੇ 2014 ‘ਚ ਚਾਈਨਾ ਸੁਪਰ ਸੀਰੀਜ਼ ਪ੍ਰੀਮੀਅਰ ਅਤੇ 2015 ‘ਚ ਇੰਡੀਆ ਸੁਪਰ ਸੀਰੀਜ਼ ਖ਼ਿਤਾਬ ਜਿੱਤੇ ਸਨ।