ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮਿਲਟਨ ਗੁਰਦੁਆਰੇ ਦੇ ਪ੍ਰਧਾਨ ਵੱਲੋਂ ਜਵਾਬੀ ਪੱਤਰ

1 (7) ਆਕਲੈਂਡ – 25 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਮਿਲਟਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਯੁਗਰਾਜ ਸਿੰਘ ਮਾਹਲ ਦੇ ਨਾਂਅ ‘ਤੇ ਜਾਰੀ ਪੱਤਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ੨੧ ਮਾਰਚ ਨੂੰ ਜਾਰੀ ਹੋਇਆ ਪੱਤਰ ਮਿਲ ਗਿਆ ਜਿਸ ਵਿੱਚ ਸਕੱਤਰ ਰਵਿੰਦਰ ਸਿੰਘ ਅਤੇ ਖ਼ਜ਼ਾਨਚੀ ਇਕਬਾਲ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੰਦੇ ਹੋਏ ਦੋਵਾਂ ਨੂੰ ਕਮੇਟੀ ‘ਚੋਂ ਖ਼ਾਰਜ ਕਰਕੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਪ੍ਰਧਾਨ ਮਾਹਲ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਪੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜ ਦਿੱਤਾ ਹੈ ਕਿ ਉਹ ਇਨ੍ਹਾਂ ਹੁਕਮਾਂ ਨੂੰ ਐਗਜ਼ੀਕਿਊਟਿਵ ਕਮੇਟੀ ਕੋਲ ਵਿਚਾਰ ਲਈ ਭੇਜਣਗੇ ਅਤੇ ਐਗਜ਼ੀਕਿਊਟਿਵ ਕਮੇਟੀ ਹੀ ਸੰਵਿਧਾਨ ਦੀ ਧਾਰਾ 3-ਡੀ ਦੇ ਤਹਿਤ ਕਿਸੇ ਨੂੰ ਬੇਦਖ਼ਲ ਜਾਂ ਖ਼ਾਰਜ ਕਰ ਸਕਦੀ ਹੈ। ਅਜਿਹਾ ਕਰਨਾ ਉਨ੍ਹਾਂ ਦੇ ਇਕੱਲੇ ਦੇ ਵੱਸ ਵਿੱਚ ਨਹੀਂ ਹੈ।

Dear Gurbachan Singh Jathedhar Sahib Ji
 Thanks for your letter dated 21 March 2014.
 With regard to your instruction for the cancellation of membership of Ravinder Singh Samra & Iqbal Singh Sandhu I will put your recommendation to Executive Committee.
 Only Executive Committee can act on expulsion of membership as per clause 3(d) of the constitution. Expulsion is beyond my powers.
 Kind regards
 Yugraj Singh Mahil
President
NZ Sikh Society Inc.