ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ‘ਤੇ ਸੰਗਤਾ ਟੀਪੂਕੀ ਗੁਰਦੁਆਰਾ ਸਾਹਿਬ ਵਿਖੇ ਨਮਸਤਕ ਹੋਈਆਂ

ਬੇਆਫ਼ ਪਲੈਂਟੀ (ਸੌਦਾਗਰ ਸਿੰਘ ਬਾੜੀਆਂ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦਿਆ  ਟੀਪੂਕੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਤੇ ਸ੍ਰੀ ਜੁਪਜੀ ਸਾਹਿਬ ਦੇ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪੰਜਾ ਪਿਆਰਿਆ ਦੀ ਹਾਜ਼ਰੀ ਵਿੱਚ ਨਿਸ਼ਾਨ ਸਾਹਿਬ ਜੀ ਦੇ ਚੋਲ੍ਹਾ ਸਾਹਿਬ ਬਦਲੇ ਗਏ।ਨਿਸ਼ਾਨ ਸਾਹਿਬ ਜੀ ਦੇ ਚੋਲ੍ਹਾ ਸਾਹਿਬ ਬਦਲ ਕੇ ਦੁਪਹਿਰਾ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾ ਵਿਚ ਗੁਰਦੁਆਰਾ ਸਾਹਿਬ ਦੇ ਭਾਈ ਹਰਦੇਵ ਸਿੰਘ  ਵਲੋਂ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਕੀਤੇ ਗਏ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਸੁਖਦੇਵ ਸਿੰਘ ਚਮਕਾਰਾ ਦੇ ਢਾਡੀ ਜਥੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਨ ਤੋਂ ਪ੍ਰਕਾਸ਼ ਕਰਨ ਤੱਕ ਦੇ ਇਤਹਾਸ ਸਬੰਧੀ ਵਾਰਾ ਗਾਈਆ।ਇਸ ਮੋਕੇ ਬੱਚਿਆ ਦੀ ਗਤਕਾ ਟੀਮ ਵਲੋਂ ਗਤਕੇ ਦੇ ਜੋਹਰ ਦਿਖਾਏ ਗਏ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਗੁਰਦੁਆਰਾ ਸਾਹਿਬ ਵਿਖੇ ਇਲਾਕੇ ਦੇ ਦੂਰ-ਦੁਰਾਡੇ ਤੋਂ ਸਿੱਖ ਸੰਗਤਾ  ਬਹੁ-ਗਿਣਤੀ ਵਿਚ ਹਾਜ਼ਰ ਹੋਈਆ।