ਸੱਚ ਹੈ ਪਰ ਕੌੜਾ 2

ਅੱਜ ਸਿੱਖ ਵਿਰੋਧੀ ਕੰਮ ਕਰ ਰਹੀਆ ਤਾਕਤਾ ਸਿੱਖਾ ਦੀ ਚੜ੍ਹਤ ਵੇਖ ਕੇ ਬੁਖਲਾਈ ਹੋਈਆ ਨੇ। ਹਰ ਕੋਈ ਇਹਨਾ ਦੀ ਵਧਦੀ ਹੋਈ ਤਾਕਤ ਨੂੰ ਰੋਕਣਾ ਚਾਹੁੰਦਾ ਤੇ ਹਰ ਕੋਈ ਹੀ ਸਿੰਘਾ ਤੇ ਹਰ ਪਾਸੇ ਤੋਂ ਵਾਰ ਕਰਨ ਦੀ ਕੋਸ਼ਿਸ ਕਰ ਰਿਹਾ।ਕਦੇ ਇਹਨਾ ਦੀ ਬਾਣੀ ਨੂੰ ਤੇ ਕਦੇ ਇਹਨਾ ਦੇ ਸਿੱਖੀ ਸਰੂਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ।ਦੁਨੀਆ ਦੀ ਹਰ ਤਾਕਤ ਇਹ ਵੀ ਜਾਣਦੀ ਆ ਕਿ ਇਹਨਾ ਸਿੰਘਾ ਦੀ ਵਧਦੀ ਤਾਕਤ ਨੂੰ ਜੋਰ ਨਾਲ ਰੋਕਿਆ ਨਹੀ ਜਾ ਸਕਦਾ। ਜਦ-ਜਦ ਸਿੱਖੀ ਦੀ ਇਸ ਚੰਗਆੜੀ ਨੂੰ ਜੋਰ ਨਾਲ ਦਬਾਇਆ ਗਿਆ ਇਹ ਬੁਝਣ ਦੀ ਵਜਾਏ ਜਵਾਲਾਮੁਖੀ ਬਣ ਕੇ ਪ੍ਰਗਟ ਹੋਈ ਹੈ।ਇਸ ਲਈ ਅੱਜ ਸਿੱਖ ਵਿਰੋਧੀ ਤਾਕਤਾ ਨੇ ਆਪਣੀ ਰਣ ਨੀਤੀ ਨੂੰ ਬਦਲਦੇ ਹੋਏ ਸਿੰਘਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਤੋੜਨ ਦੀ ਰਣਨੀਤੀ ਇਖਤਿਆਰ ਕੀਤੀ ਹੋਈ ਹੈ।
ਪੰਜਾਬ ਦੀ ਪਵਿੱਤਰ ਧਰਤੀ ਦੇ ਵਾਰਿਸ ਪੰਜਾਬੀ ਜਿਹਨਾ ਨੂੰ ਆਪਣੀ ਸਰਜਮੀਨ ਤੇ ਵੀ ਸੁੱਖ ਸ਼ਾਤੀ ਨਾਲ ਨਹੀ ਵਸਣ ਦਿੱਤਾ ਗਿਆ।ਸਰਬੱਤ ਦਾ ਭਲਾ ਮੰਗਣ ਵਾਲੀ ਇਹ ਕੋਮ ,ਸੁੱਖ ਸ਼ਾਤੀ ਨਾਲ ਦਿਨ ਵਸਰ ਕਰਨ ਲਈ ਪ੍ਰਦੇਸਾ ਵਿੱਚ ਆ ਵਸੀ ,ਜਿਥੇ ਇਹਨਾ ਲੋਕਾ ਨੇ ਸਖਤ ਮਿਹਨਤ ਦੇ ਸਦਕਾ ਖੁਸ਼ਹਾਲ ਜਿੰਦਗੀ ਦਾ ਵੇਖਿਆ ਸੁਪਨਾ ਸਾਕਾਰ ਕੀਤਾ।ਇਹ ਕੋਮ ਕਿਰਤ ਕਰਦੀ ,ਨਾਮ ਜਪਦੀ ਤੇ ਵੰਡ ਛਕਦੀ ਉਹਦੇ ਭਾਣੇ ਵਿੱਚ ਤਰੱਕੀ ਦੀਆ ਬੁੰਲਦੀਆ ਵੱਲ ਲਗਾਤਾਰ ਝੰਡੇ ਗੱਡਦੀ ਵੱਧ ਰਹੀ ਹੈ।ਇਸ ਕੋਮ ਦੀ ਚੜਦੀ ਕਲ੍ਹਾ ਤੇ ਖੁਸ਼ਹਾਲੀ ਸਿੱਖ ਵਿਰੋਧੀ ਤਾਕਤਾ ਤੇ ਕੁਝ ਜਥੇਬੰਦੀਆ ਕੋਲੋ ਸਹਾਰੀ ਨਹੀ ਗਈ। ਉਹ ਸੋਚਦੇ ਨੇ ਅਸੀ ਤਾ ਇਹਨਾ ਲੋਕਾ ਨੂੰ ਆਪਣੇ ਘਰਾ ਤੋਂ ਵੀ ਬੇਘਰ ਕਰ ਦਿੱਤਾ ਸੀ ਪਰ ਇਹ ਲੋਕ ਫਿਰ ਵੀ ਹਸਦੇ -ਵਸਦੇ ਕਿਉ ਆ ।ਇਹ ਗੱਲ ਇਹਨਾ ਲੋਕਾ ਦੇ ਮਨਾ ਵਿੱਚ ਰੜਕ ਰਹੀ ਹੋਣ ਕਰਕੇ ਇਹ ਲੋਕ ਖੋਜੀ ਕੁੱਤਿਆ ਵਾਂਗ ਸਿੱਖ ਕੋਮ ਦੀਆ ਪੈੜਾ ਕੱਢਦੇ ਇਥੇ ਤੱਕ ਵੀ ਪਹੁੰਚ ਗਏ।
ਕਿਸੀ ਵੀ ਕੋਮ ਦੀ ਤਰੱਕੀ ਪਿੱਛੇ ਉਸ ਕੋਮ ਦੇ ਪ੍ਰਚਾਰਕਾ ਦਾ ਬਹੁਤ ਵੱਡਾ ਹੱਥ ਹੁੰਦਾ।ਅੱਜ ਸਿੱਖ ਵਿਰੋਧੀ ਤਾਕਤਾ ਨੇ ਸਿੱਖਾ ਦੀ ਵੱਧਦੀ ਤਾਕਤ ਨੂੰ ਰੋਕਣ, ਇਹਨਾ ਦੇ ਹਸਦੇ -ਵਸਦੇ ਜੀਵਨ ਵਿੱਚ ਜ਼ਹਿਰ ਘੋਲਣ ਤੇ ਇਹਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਤੋੜਨ ਲਈ ਸਿੱਖ ਧਰਮ ਦੇ ਪ੍ਰਚਾਰਕਾ ਨੂੰ ਹੀ ਹੱਥ ਕੰਡਾ ਬਣਾਇਆ ਹੈ।ਅੱਜ ਸਿੱਖ ਵਿਰੋਧੀ ਤਾਕਤਾ ਨੇ ਸਿੱਖ ਧਰਮ ਦੇ ਘਰ ਵਿੱਚ ਹੀ ਪ੍ਰਚਾਰਕਾ ਦੇ ਰੂਪ ਵਿੱਚ ਦੁਸ਼ਮਣ ਪੈਦਾ ਕਰ ਦਿੱਤੇ ਹਨ।ਜੋ ਕਿ ਸਿੱਖਾ ਲਈ  ਬਹੁਤ ਹੀ ਘਾਤਿਕ ਸਿੱਧ ਹੋ ਰਹੇ ਹਨ ।ਇਹਨਾ ਲੋਕਾ ਨੇ ਪੰਜਾਬ ਦੀ ਧਰਤੀ ਨੂੰ ਛੱਡ ਪ੍ਰਦੇਸਾ ਵਿੱਚ ਵਸਦੇ ਸਿੱਖਾ ਨੂੰ ਆਪਣਾ ਨਿਸ਼ਾਨਾ ਬਣਾਇਆ ਹੋਇਆ ਹੈ।… 
ਅੱਜ ਸਾਡੀ ਕੋਮ ਦੇ ਪ੍ਰਚਾਰਕ ਜੋ ਪ੍ਰਦੇਸਾ ਦੀ ਧਰਤੀ ਤੇ ਪ੍ਰਚਾਰ ਕਰਨ ਆਉਦੇ ਹਨ ਇਹਨਾ ਨੂੰ ਕੁਝ ਜਥੇਬੰਦੀਆ ਵਲੋ ਇੱਥੇ ਮੁੱਖ ਉਦੇਸ਼ ਲਈ ਭੇਜਿਆ ਜਾਦਾ ਹੈ।ਜਿਸ ਉਦੇਸ਼ ਨੂੰ ਮੁੱਖ ਰੱਖ ਕੇ ਇਹ ਲੋਕ ਇਥੇ ਆਉਦੇ ਹਨ ਇਹ ਲੋਕ ਬੜੀ ਬਾਖੂਬੀ ਨਾਲ ਉਸ ਕਾਰਜ ਨੂੰ ਨੇਪਰੇ ਚਾੜ ਜਾਦੇ ਨੇ ਤੇ ਸਿੱਖ ਸੰਗਤਾ ਨੂੰ ਕੰਨੋ-ਕੰਨੀ ਵੀ ਖ਼ਬਰ ਨਹੀ ਹੋਣ ਦਿੰਦੇ।ਇਹਨਾ ਲੋਕਾ ਦੇ ਮੁੱਖ ਉਦੇਸ਼ ਵਿੱਚ ਸਿੱਖਾ ਦੇ ਦਿਲਾ ਵਿੱਚ ਪੰਜਾਬ, ਸਿੱਖਾ ਦੀ ਸੁਪਰੀਮ ਪਾਵਰ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਨਫ਼ਰਤ ਪੈਦਾ ਕਰਨੀ ਤਾ ਜੋ ਸਿੱਖ ਆਪਣੀਆ ਜੜ੍ਹਾ ਨਾਲ ਮੁੜ ਨਾ ਜੁੜ ਸਕਣ। ਇਹਨਾ ਦਾ ਸਭ ਤੋ ਅਹਿਮ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ ਆਪਣੇ ਅਨੁਸਾਰ ਕਰਕੇ ਸਿੱਖਾ ਨੂੰ ਗੁੰਮਰਾਹ ਕਰਨਾ ਤਾ ਜੋ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਟੁੱਟ ਜਾਣ।ਇਹਨਾ ਲੋਕਾ ਵਲੋ ਬੇ ਲੋੜੇ ਸਵਾਲ ਪੈਂਦਾ ਕਰਨੇ ,ਧਰਮ ਦੇ ਪ੍ਰਚਾਰ ਵਿੱਚ ਰਾਜਨੀਤੀ ਕਰਨੀ ਤੇ ਆਪਣੇ ਮਕਸਦ ਲਈ ਕੁਝ ਲੋਕਾ ਨੂੰ ਗੁੰਮਰਾਹ ਕਰਕੇ ਵੱਖਰੀਆ ਜਥੇਬੰਦੀਆ ਬਣਾਉਣੀਆ ਤਾ ਜੋ ਇਹਨਾ ਦੀ ਨਾਮਜੂਦਗੀ ਵਿੱਚ ਇਹਨਾ ਦੇ ਕਾਰਜ ਨੂੰ ਨੇਪਰੇ ਚਾੜ ਸਕਣ ਤੇ ਹੋਰ ਲੋਕਾ ਨੂੰ ਨਾਲ ਜੋੜ ਸਕਣ।ਇਹ ਲੋਕਾ ਆਪਣੇ ਨਾਮ ਨਾਲ ਡਾਕਟਰ,ਪ੍ਰੋਫੈਸਰ,ਗਿਆਨੀ,ਸੰਤ ਤੇ ਸੰਤ ਬਾਬਾ ਲਾ ਕੇ  ਚੋੜੇ ਹੋਏ ਫਿਰਦੇ ਹਨ।ਪਰ ਇਹ ਲੋਕ ਇਹ ਗੱਲ ਭੁਲ ਗਏ ਲਗਦੇ ਹਨ ਕਿ ਗਿਦੜ ਸ਼ੇਰ ਦੀ ਖਲ ਪਾ ਕੇ ਸ਼ੇਰ ਨੀ ਬਣ ਜਾਦੇ। ਕੁਝ ਲੋਕ ਤਾ ਪ੍ਰਚਾਰ ਦੀ ਆੜ ਲੈ ਕੈ  ਬਸ ਪੈਸਾ ਕਮਾਉਣ ਹੀ ਆਉਦੇ ਹਨ।ਪ੍ਰਦੇਸਾ ਵਿੱਚ ਵਸਦੇ ਪੰਜਾਬੀਆ ਤੇ ਜੇਬ ਤੇ ਡਾਕਾ ਸਭ ਤੋਂ ਜਿਆਦਾ ਬਾਬੇ ਵਰਗ ਨੇ ਮਾਰਿਆ ।ਇਸ ਵਰਗ ਨੇ ਸਾਡੇ ਡਾਲਰਾ ਨਾਲ ਵੱਡੇ-ਵੱਡੇ ਡੇਰੇ ਤੇ ਜਮੀਨ ਜਾਇਦਾਤਾ ਬਣਾ ਲਈਆ।ਉਹਨਾ ਦੀਆ ਨਜ਼ਰਾ ਵਿੱਚ ਸਿੱਖ ਧਰਮ ਜਾ ਸਿੱਖੀ ਦੇ ਪ੍ਰਚਾਰ ਦਾ ਕੋਈ ਮਤਬਲ ਨਹੀ ਹੁੰਦਾ।ਇਹ ਲੋਕ ਸਿੱਖ ਸੰਗਤਾ ਦੀਆ ਦੀ ਭਾਵਨਾਵਾ ਨੂੰ ਭੜਕਾ ਕੇ ਡਾਲਰ ਬਟੋਰਨ ਵਿੱਚ ਕਾਮਯਾਬ ਹੋ ਜਾਦੇ ਹਨ।
ਸਾਡੇ ਸਿੱਖ ਧਰਮ ਦੀ ਪ੍ਰਚਾਰਕ ਸ੍ਰੇਣੀ ਜੋ ਸਾਡੇ ਧਰਮ ਦੀ ਹੋਂਦ ਲਈ ਬਹੁਤ ਹੀ ਮਹੱਤਵ ਪੂਰਣ ਹੈ।ਸਾਡੀ ਪ੍ਰਚਾਰਕ ਸ੍ਰੇਣੀ ਬਿਨਾ ਸਿੱਖ ਧਰਮ ਦੀ ਤਰੱਕੀ ਅਸੰਭਵ ਆ।ਅੱਜ ਸਾਡੇ ਸਿੱਖ ਧਰਮ ਨੂੰ ਸਭ ਤੋਂ ਵੱਧ ਖਤਰਾ ਵੀ ਇਸ ਵਰਗ ਤੋਂ ਹੀ ਪੈਦਾ ਹੋਇਆ ਹੈ।ਅੱਜ ਇਹ ਲੋਕ ਸਾਨੂੰ ‘ਬੁੱਕਲ ਦੇ ਸੱਪ” ਬਣ ਕੇ ਡੰਗ ਰਹੇ ਹਨ।ਅੱਜ ਸਿੱਖ ਸੰਗਤਾ ਨੂੰ ਇਹਨਾ ਲੋਕਾ ਦੀਆ ਲੁੰਬੜ ਚਾਲਾ ਤੋਂ ਸੁਚੇਤ ਹੋਣ ਦੀ ਲੋੜ ਹੈ।ਸਿੱਖ ਵਿਰੋਧੀ ਤਾਕਤਾ ਦੇ ਹੱਥ ਠੋਕੇ ਬਣੇ ਇਹ ਲੋਕਾ ਦੀ ਗਿਣਤੀ ਭਾਵੇ ਥੋੜੀ ਆ ਪਰ ਇਹਨਾ ਕਰਕੇ ਸਾਰਾ ਪ੍ਰਚਾਰਕ ਵਰਗ ਸ਼ੱਕ ਦੀਆ ਨਜ਼ਰਾ ਹੇਠ ਗਜ਼ਰ ਰਿਹਾ ਹੈ।ਇਹ ਠੱਗ ਲੋਕ ਵੀ ਸਿੱਖੀ ਸਰੂਪ ਵਿੱਚ ਹੋਣ ਕਰਕੇ ਸਿੱਖ ਸੰਗਤਾ ਨੂੰ ਚੋਰਾ ਤੇ ਸਾਧਾ ਵਿੱਚ ਫ਼ਰਕ ਕਰਨਾ ਔਖਾ ਹੋ ਗਿਆ ਹੈ।
ਇਹ ਪ੍ਰਚਾਰਕ ਜਿਹੜੇ ਸਿੱਖੀ ਦੇ ਪ੍ਰਚਾਰ ਲਈ ਇੱਥੇ ਆਉਦੇ ਹਨ ਜੇ ਇਹ ਲੋਕ ਸਿੱਖੀ ਦੇ ਇੰਨੇ ਹਮਦਰਦ ਹਨ ਤਾ ਇਹ ਲੋਕ ਪੰਜਾਬ ਦੀ ਧਰਤੀ ਤੇ ਪ੍ਰਚਾਰ ਕਿਉ ਨਹੀ ਕਰਦੇ ਜਿਥੇ ਹੁਣ ਸਿੱਖ ਵੇਖਣ ਲਈ ਵੀ ਦੋ ਪਿੰਡ ਘੁੰਮਣੇ ਪੈਦੇ ਹਨ।ਅੱਜ ਪੰਜਾਬ ਦੀ ਜਵਾਨੀ ਨਸ਼ੇ ਦੇ ਹੜ੍ਹ ਵਿੱਚ ਵਹਿ ਤੁਰੀ ਆ।ਜੇ ਇਹ ਲੋਕ ਸਿੱਖੀ ਤੋਂ ਇੰਨੇ ਹੀ ਚਿੰਤਤ ਹਨ ਤਾ ਸਿੱਖ ਵਿਰੋਧੀ ਉਹ ਚਾਰ ਬੰਦਿਆ ਦੇ ਵਿਰੁੱਧ ਕਿਉ ਨੀ ਬੋਲਦੇ।ਇਹਨਾ ਪੰਥ ਦੇ ਦਰਦੀਆ ਅੱਗੇ ਇੱਕ ਗੁਜਰਿਸ਼ ਹੈ ਕਿ ਅਸੀ ਕਿਰਤ ਕਰਕੇ,ਵੰਡ ਛੱਕਕੇ ਤੇ ਨਾਮ ਜਪ ਕੇ ਪ੍ਰਮਾਤਮਾ ਦੀ ਕਿ੍ਪਾ ਸਦਕਾ ਬੜੇ ਸੁਖੀ ਵਸਦੇ ਆ।ਅਸੀ ਪੰਜਾਬ ਦੀ ਰਾਜਨੀਤੀ ਤੋਂ ਕੁਝ ਨੀ ਲੈਣਾ।ਪਰ ਇੱਕ ਗੱਲ ਚੇਤੇ ਰੱਖੀਓ ਕਿ ਸਾਡੀਆ ਰਗਾ ਵਿੱਚ ਅਜੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਆ ।ਜੇ ਸਾਨੂੰ ਅੱਜ ਵੀ ਮਾਲਾ ਫੇਰਨੀ ਨਹੀ ਭੁਲੀ ਤੇ ਸਾਨੂੰ ਖੜਕਾਉਣੇ ਖੰਡੇ ਵੀ ਨਹੀ ਭੁਲੇ……………………………………?

-ਸੌਦਾਗਰ ਸਿੰਘ ਬਾੜੀਆ, ਨਿਊਜ਼ੀਲੈਂਡ