ਸ. ਅਮਰਜੀਤ ਸਿੰਘ ਜਾਡੋਰ ਦਾ ਦਿਹਾਂਤ

ASJadoreਸੰਸਕਾਰ ਮੈਨੁਕਾਓ ਮੈਮੋਰੀਅਲ ਗਾਰਡਨ ਵਿਖੇ ਕੱਲ੍ਹ
ਆਕਲੈਂਡ, 27 ਮਾਰਚ – ਮੈਨੂਰੇਵਾ ਰਹਿੰਦੇ 58 ਸਾਲਾ ਸ. ਅਮਰਜੀਤ ਸਿੰਘ ਜਾਡੋਰ ਦਾ ਕੱਲ੍ਹ ਅਚਾਨਕ ਦਿਹਾਂਤ ਹੋ ਗਿਆ। ਉਹ ਸ. ਬੇਅੰਤ ਸਿੰਘ ਜਾਡੋਰ (ਪ੍ਰਧਾਨ ਗੁਰਦੁਆਰਾ ਸ਼੍ਰੀ ਦਸਮੇਸ਼ ਦਰਬਾਰ, ਕੋਲਮਰ ਰੋਡ) ਦੇ ਛੋਟੇ ਭਰਾ ਸਨ। ਸ. ਅਮਰਜੀਤ ਸਿੰਘ ਜਾਡੋਰ ਆਪਣੇ ਪਿੱਛੇ 2 ਪੁੱਤਰ ਅਤੇ 3 ਧੀਆਂ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ 28 ਮਾਰਚ ਦਿਨ ਸ਼ੁੱਕਰਵਾਰ ਨੂੰ ਮੈਨੁਕਾਓ ਮੈਮੋਰੀਅਲ ਗਾਰਡਨ ਵਿਖੇ 12.30 ਵਜੇ ਕੀਤਾ ਜਾਵੇਗਾ। ਤੁਸੀਂ ਪਰਿਵਾਰ ਨਾਲ ਫ਼ੋਨ ਨੰਬਰ 021 995 668 ‘ਤੇ ਸੰਪਰਕ ਕਰ ਸਕਦੇ ਹੋ।