ਸ. ਕੰਵਲਜੀਤ ਸਿੰਘ ਬਖਸ਼ੀ ਨੇ ਪੈਨਮੂਰ-ਓਟਾਹੂਹੂ ਹਲਕੇ ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ

ਆਕਲੈਂਡ, 31 ਜੁਲਾਈ – ਸਤੰਬਰ ਮਹੀਨੇ ਹੋਣ ਵਾਲੀਆ ਆਮ ਚੋਣਾਂ ਲਈ ਨੈਸ਼ਨਲ ਪਾਰਟੀ ਦੇ ਉਮੀਦਵਾਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਪੈਨਮੂਰ-ਓਟਾਹੂਹੂ ਹਲਕੇ ਤੋਂ 2020 ਦੀਆਂ ਆਮ ਚੋਣਾਂ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ ਪਹਿਲੇ ਭਾਰਤ ‘ਚ ਜੰਮੇ ਸਿੱਖ ਉਮੀਦਵਾਰ ਹਨ, ਉਨ੍ਹਾਂ ਨੇ ਸਾਲ 2008 ਤੋਂ ਮੈਨੁਕਾਓ ਈਸਟ ਹਲਕੇ ਦੇ ਵੋਟਰਾਂ ਲਈ ਲਿਸਟ ਐਮਪੀ (ਮੈਂਬਰ ਆਫ਼ ਪਾਰਲੀਮੈਂਟ) ਵਜੋਂ ਸੇਵਾ ਨਿਭਾਈ ਹੈ।
ਸ. ਕੰਵਲਜੀਤ ਸਿੰਘ ਬਖਸ਼ੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਵਲੰਟੀਅਰਾਂ ਨੇ ਚੰਗੀ ਭਰਵੀਂ ਹਾਜ਼ਰੀ ਨਾਲ ਕੀਤੀ। ਇਸ ਮੌਕੇ ਨੈਸ਼ਨਲ ਪਾਰਟੀ ਬੋਰਡ ਦੇ ਮੈਂਬਰ ਐਂਡਰਿਊ ਹੰਟ, ਐਲੀਸਟਰ ਬੈੱਲ ਅਤੇ ਸਟੀਫਨ ਸੁੰਡੀਏ ਦੇ ਨਾਲ ਸਹਿਯੋਗੀ ਉਮੀਦਵਾਰ ਸਾਇਮਨ ਓ’ਕੋਨੋਰ, ਐਲਫ੍ਰੈਡ ਨਾਗਰੋ ਐਗਨੇਸ ਲੋਹਨੀ, ਪੌਲੋ ਗਾਰਸੀਆ, ਕ੍ਰਿਸਟੋਫਰ ਲਕਸਨ ਅਤੇ ਨੂਵੀ ਸਮਾਰਕੋਨ ਹਾਜ਼ਰ ਸਨ।