ਸ. ਕੰਵਲਜੀਤ ਸਿੰਘ ਬਖਸ਼ੀ ਅਤੇ ਨੈਸ਼ਨਲ ਪਾਰਟੀ ਨੂੰ ਚੋਣਾਂ ‘ਚ ਸਹਿਯੋਗ ਦੇਣ ਸਬੰਧੀ ਦਿੱਤੀ ਗਈ ਬਾਰਬੀਕਿਊ ਪਾਰਟੀ

ਆਕਲੈਂਡ:- ਨਿਊਜ਼ੀਲੈਂਡ ਦੇ ਵਿਚ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। 26 ਨਵੰਬਰ ਨੂੰ ਆ ਰਹੀਆਂ ਆਮ ਚੌਣਾਂ ਨੂੰ ਮੁੱਖ ਰੱਖਦੇ ਹੋਏ ਸਾਰੇ ਉਮੀਦਵਾਰਾਂ ਦੇ ਸਹਿਯੋਗੀ ਤੇ ਕਮਿਊਨਿਟੀ ਦੇ ਲੋਕ ਕਈ ਤਰ੍ਹਾਂ ਦੇ ਸਮਾਗਮ ਰਚ ਕੇ ਆਪਣੇ ਉਮਦੀਵਾਰਾਂ ਦਾ ਪੂਰਾ ਸਮਰਥਨ ਕਰ ਰਹੇ ਹਨ। ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਵੀ ਮੌਜੂਦਾ ਤੇ ਆਉਣ ਵਾਲੀਆਂ ਚੌਣਾਂ ਦੇ ਵਿਚ ਮੈਨੁਕਾਓ ਈਸਟ ਤੋਂ ਉਮੀਦਵਾਰ ਸ. ਕੰਵਲਜੀਤ ਸਿੰਘ ਬਖਸ਼ੀ ਦੇ ਸਮਰਥਨ ਵਿਚ ਸ੍ਰੀ ਅਵਤਾਰ ਸਿੰਘ ਹਾਂਸ ਦੇ ਫਾਰਮ ਹਾਊਸ ਉਤੇ ਇਕ ਬਾਰਬੀਕਿਊ ਪਾਰਟੀ ਰੱਖੀ ਗਈ। ਜਿਸ ਦੇ ਵਿਚ ਸ. ਬਖਸ਼ੀ ਅਤੇ ਨੈਸ਼ਨਲ ਪਾਰਟੀ ਦੇ ਬੋਰਡ ਮੈਂਬਰ ਸ੍ਰੀ ਅਲਾਸਟੇਅਰ ਬੈਲ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਸਾਰੇ ਇਕੱਤਰ ਹੋਏ ਭਾਈਚਾਰੇ ਦੇ ਲੋਕਾਂ ਨੇ ਸ. ਬਖਸ਼ੀ ਨੂੰ ਜਿਥੇ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਗੱਲ ਕੀਤੀ ਉਥੇ ਹਰ ਤਰ੍ਹਾਂ ਨਾਲ ਸਹਿਯੋਗ ਦੀ ਵੀ ਪੇਸ਼ਕਸ਼ ਕੀਤੀ। ਇਸ ਮੌਕੇ ਸਰਵ ਸ੍ਰੀ ਤਰਲੋਚਨ ਸਿੰਘ, ਅਵਤਾਰ ਸਿੰਘ ਹਾਂਸ, ਕੰਵਲਜੀਤ ਸਿੰਘ ਭੁੱਲਰ, ਡਾ. ਸਰਬਜੀਤ ਸਿੰਘ, ਇਕਬਾਲ ਸਿੰਘ ਬੋਦਲ, ਦਾਰਾ ਸਿੰਘ, ਸਤਿੰਦਰ ਚੌਹਾਨ, ਪ੍ਰਿਤਪਾਲ ਗਰੇਵਾਲ, ਰਾਜੂ ਗਰੇਵਾਲ, ਲਾਲ ਸੰਧੂ, ਬਿੱਲਾ ਸੰਧੂ, ਗੁਰਬੀਰ ਸੋਢੀ, ਦੀਪਾ ਡੁਮੇਲੀ, ਮੋਦੀ ਬਾਈ, ਗੋਲਡੀ ਬਾਬਾ, ਸੰਦੀਪ ਵਰਮਾ, ਰਾਕੇਸ਼ ਸ਼ਰਮਾ, ਬਲਰਾਜ ਸਿੰਘ ਪੰਜਾਬੀ, ਸੁਖਮਿੰਦਰ ਸਿੰਘ ਬਾਬਾ, ਕਾਕੂ, ਗੁਰਚਰਨਜੀਤ ਸਿੰਘ ਮੱਲ੍ਹੀ, ਸ਼ਰਨਜੀਤ ਸਿੰਘ ਗੋਲਡੀ, ਜੋਗਾ ਸਿੰਘ, ਜੋਸ਼ੀ, ਬਿੱਲੂ ਸ਼ੇਰਪੁਰੀਆ, ਅਜਮੇਰ ਸਿੰਘ, ਲੱਖੀ, ਬਿਕਰਮਜੀਤ ਸਿੰਘ ਮਟਰਾਂ, ਬਲਜੀਤ ਸਿੰਘ, ਇੰਦਰ ਸਿੰਘ, ਜਗਤਾਰ ਸਿੰਘ ਸੋਢੀ, ਗਗਨਦੀਪ ਮੁੰਡੀ, ਮਨਮੋਹਨਪਾਲ ਸਿੰਘ ਤੇ ਗੋਲਡੀ ਧਾਲੀਵਾਲ ਸਮੇਤ ਕਈ ਹੋਰ ਸੀਨੀਅਰ ਸੱਜਣ ਹਾਜਿਰ ਸਨ। ਸ੍ਰੀ ਅਵਤਾਰ ਸਿੰਘ ਹਾਂਸ ਤੇ ਸ. ਸੁਖਮਿੰਦਰ ਸਿੰਘ ਬਾਬਾ ਹੋਰਾਂ ਆਏ ਸਾਰੇ ਸੱਜਣਾ ਦਾ ਧੰਨਵਾਦ ਕੀਤਾ।
-ਹਰਜਿੰਦਰ ਸਿੰਘ ਬਸਿਆਲਾ