ਸ. ਗਜਣ ਸਿੰਘ ਸੈਣੀ ਦਾ ਦੇਹਾਂਤ

283328_1708229484167_3683797_n‘ਕੂਕ ਪੰਜਾਬੀ ਸਮਾਚਾਰ’ ਪਰਿਵਾਰ ਨਾਲ ਸਬੰਧ ਤੇ ‘ਸਿਸਟਮਾ ਪਲਾਸਟਿਕ’ ‘ਚ ਕਰਦੇ ਸਨ ਕੰਮ 

ਆਕਲੈਂਡ, 26 ਜੁਲਾਈ – ਬੜੇ ਹੀ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਇੱਥੇ ਦੇ ਗਾਰਡਨ ਇਲਾਕੇ ਵਿਖੇ ਰਹਿਣ ਵਾਲੇ ਸ. ਗਜਣ ਸਿੰਘ ਸੈਣੀ ਜੀ ਦਾ ਅੱਜ ਸਵੇਰੇ 3.00 ਵਜੇ ਦੇ ਲਗਭਗ ਅਕਾਲ ਚਲਾਣਾ ਕਰ ਗਏ। ਉਹ ੫੫ ਵਰ੍ਹਿਆਂ ਦੇ ਸਨ ਤੇ ਉਨ੍ਹਾਂ ਨੇ ਗਾਰਡਨ ਦੇ ਟੂਟਾਰਾ ਹੋਪਿਕ ਵਿਖੇ ਆਖਰੀ ਸਾਹ ਲਿਆ। ਸ. ਗਜਣ ਸਿੰਘ ਕੇਂਸਰ ਦੀ ਬਿਮਾਰੀ ਨਾਲ ਜੁੱਝ ਰਹੇ ਸਨ ਅਤੇ ਇੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਇਸ ਸੰਸਾਰ ਤੋਂ ਚੱਲੇ ਜਾਣ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਾ ਹੈ। ਉਹ ਆਪਣੇ ਪਿੱਛੇ ਪਰਿਵਾਰ ਵਿੱਚ ਧਰਮ ਪਤਨੀ ਰਣਜੀਤ ਕੌਰ, ਦੋ ਲੜਕੇ ਸਪੁੱਤਰ ਸ. ਜਗਜੀਤ ਸਿੰਘ (ਸਪੁੱਤਰ), ਸ. ਦਵਿੰਦਰ ਸਿੰਘ (ਸਪੁੱਤਰ), ਦੋ ਭਰਾ ਭੁਪਿੰਦਰ ਸਿੰਘ, ਬਲਜੀਤ ਸਿੰਘ, ਚਾਰ ਭਤੀਜੇ ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਗੁਰਵਿੰਦਰ ਸਿੰਘ, ਖੁਸ਼ਵੰਤ ਸਿੰਘ, ਨੁੰਹ ਪ੍ਰਭਪ੍ਰੀਤ ਕੌਰ ਅਤੇ ਪੋਤੀ ਜੱਪਜੀ ਛੱਡ ਗਏ ਹਨ।
ਸ. ਗਜਣ ਸਿੰਘ ਸੈਣੀ ਜੀ ਦੀ ਨੁੰਹ ਪ੍ਰਭਪ੍ਰੀਤ ਕੌਰ ‘ਕੂਕ ਪੰਜਾਬੀ ਸਮਾਚਾਰ’ ਦੇ ਪਰਿਵਾਰ ਨਾਲ ਸਬੰਧ ਰੱਖਦੀ ਹੈ, ਉਹ ਸ. ਸੁਰਿੰਦਰ ਸਿੰਘ ਸੈਣੀ ਜੀ ਦੇ ਕੁੜਮ ਸਨ।
ਸ. ਗਜਣ ਸਿੰਘ ਸੈਣੀ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਦਿਵਾਨ ਸਿੰਘ ਵਾਲਾ ਨਾਲ ਸਬੰਧਿਤ ਸਨ। ਉਹ ਸਿਸਟਮਾ ਪਲਾਸਟਿਕ ਨਾਮੀ ਕੰਪਣੀ ਵਿੱਚ ਟੀਮ ਲੀਡਰ ਦੇ ਤੌਰ ‘ਤੇ ਕੰਮ ਕਰਦੇ ਸਨ। ਸ. ਗਜਣ ਸਿੰਘ ਸੈਣੀ ਜੀ ਦਾ ਅੰਤਿਮ ਸਸਕਾਰ ਮੈਨੁਕਾਓ ਮੈਮੋਰੀਅਲ ਗਾਰਡਨ ਵਿਖੇ ਕੀਤਾ ਜਾਏਗਾ, ਜਿਸ ਦੀ ਜਾਣਕਾਰੀ ਜਲਦੀ ਦਿੱਤੀ ਜਾਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਤੁਸੀਂ 021874948, 0211573650 ਨੰਬਰ ਉੱਪਰ ਸੰਪਰਕ ਕਰਕੇ ਕਰ ਸਕਦੇ ਹੋ।