ਡੀਬੀਐਸ ਵਾਲਿਆਂ ਦੇ ਪਿਤਾ ਜੀ ਸ. ਗੁਰਮੋਹਨ ਸਿੰਘ ਸੈਣੀ ਜੀ ਨਹੀਂ ਰਹੇ

ਆਕਲੈਂਡ – 24 ਅਪ੍ਰੈਲ ਦਿਨ ਬੁੱਧਵਾਰ ਨੂੰ ‘ਡਿਸਕਾਉਂਟ ਬਿਲਡਰ ਸੁਪਲਾਇਰ’ (ਡੀਬੀਐਸ) ਦੇ ਮਾਲਕ ਸ. ਹਰਿੰਦਰ ਸਿੰਘ ਜੀ ਦੇ ਪਿਤਾ ਜੀ 69 ਸਾਲਾ ਸ. ਗੁਰਮੋਹਨ ਸਿੰਘ ਸੈਣੀ ਜੀ ਦਾ ਇੱਥੇ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਅੱਜ 1.30 ਵਜੇ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਲੜਕੇ ਛੱਡ ਗਏ ਹਨ। ਸ. ਗੁਰਮੋਹਨ ਸਿੰਘ ਸੈਣੀ ਜੀ ਚੰਡੀਗੜ੍ਹ ਨਾਲ ਸੰਬੰਧ ਰਖਦੇ ਸਨ। 26 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਮੈਨੁਕਾਓ ਮੈਮੋਰੀਅਲ ਗਾਰਡਨ, ਪਾਪਾਟੋਏਟੋਏ ਵਿਖੇ ਸਵੇਰੇ 11.00 ਵਜੇ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਸ. ਹਰਿੰਦਰ ਸਿੰਘ ਜੀ ਨੂੰ ਮੋਬਾਇਲ ਨੰਬਰ 021 865 121 ਅਤੇ ਸ. ਭੂਪਿੰਦਰ ਸਿੰਘ ਜੀ ਨੂੰ 021 042 2073 ‘ਤੇ ਸੰਪਰਕ ਕਰਕੇ ਲੈ ਸਕਦੇ ਹੋ।