ਸ. ਦਿਲਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਮੈਨੁਕਾਓ ਮੈਮੋਰੀਅਲ ਗਾਰਡਨ ਵਿਖੇ ਹੋਇਆ

IMG_0948Dilpreet-Singh-1200ਪਾਪਾਟੋਏਟੋਏ (ਕੂਕ ਪੰਜਾਬੀ ਸਮਾਚਾਰ) – ਮੁਰਵਾਈ ਬੀਚ ਉੱਤੇ 13 ਸਤੰਬਰ ਦਿਨ ਐਤਵਾਰ ਨੂੰ ਵਾਪਰੇ ਕਾਰ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ 32 ਸਾਲਾ ਸ. ਦਿਲਪ੍ਰੀਤ ਸਿੰਘ ਦਾ ਅੰਤਿਮ ਸਸਕਾਰ 16 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 11.00 ਵਜੇ ਮੈਨੁਕਾਓ ਮੈਮੋਰੀਅਲ ਗਾਰਡਨ ਵਿਖੇ ਨੱਮ ਅੱਖਾਂ ਨਾਲ ਕਰ ਦਿੱਤਾ ਗਿਆ। ਸ. ਦਿਲਪ੍ਰੀਤ ਸਿੰਘ ਨੂੰ ਅੱਜ ਪਰਿਵਾਰਕ ਮੈਂਬਰਾਂ ਦੇ ਨਾਲ ਵੱਡੀ ਗਿਣਤੀ ਵਿੱਚ ਪੁੱਜੇ ਰਿਸ਼ਤੇਦਾਰਾਂ, ਪੰਜਾਬੀ ਭਾਈਚਾਰੇ, ਦੋਸਤਾਂ-ਮਿੱਤਰਾਂ, ਕਾਲਜ਼ ਦੇ ਸਟਾਫ ਤੇ ਵਿਦਿਆਰੀਆਂ ਨੇ ਭਰੇ ਮਨ ਨਾਲ ਅੰਤਿਮ ਵਿਦਾਇਗੀ ਦਿੱਤੀ। ਸ. ਦਿਲਪ੍ਰੀਤ ਸਿੰਘ ਜੀ ਦਾ ਪਰਿਵਾਰ 4/20 ਹਿੱਲਕ੍ਰਿਸਟ ਰੋਡ (ਲਾਗੇ ਪਾਪਾਟੋਏਟੋਏ ਵੈੱਸਟ ਸਕੂਲ ਦੀ ਪੈਡਸਟੇਰੀਅਨ ਕ੍ਰਾਸਿੰਗ) ਵਿਖੇ ਰਹਿੰਦਾ ਹੈ। ਅੱਗਲੇ ਪ੍ਰੋਗਰਾਮ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 021 876 505 ‘ਤੇ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ।