ਸ. ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ‘ਤੇ ਹਾਈ ਕਮਾਨ ਦਾ ਧੰਨਵਾਦ – ਹਰਮਿੰਦਰ ਚੀਮਾ

ਇੰਡੀਆ ਓਵਰਸੀਜ਼ ਕਾਂਗਰਸ ਨਿਊਜ਼ੀਲੈਂਡ ਨੇ ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦੇ ਸ. ਪ੍ਰਤਾਪ ਸਿੰਘ ਬਾਜਵਾ ਨੂੰ ਦੇਣ ਦਾ ਭਰਵਾ ਸਵਾਗਤ ਕੀਤਾ ਹੈ। ਆਪਣੇ ਵਲੋਂ ਪ੍ਰੈਸ ਬਿਆਨ ਜਾਰੀ ਕਰਕੇ ਇੰਡੀਆ ਓਵਰਸੀਜ਼ ਕਾਂਗਰਸ ਨਿਊਜ਼ੀਲੈਂਡ ਦੇ ਪ੍ਰਧਾਨ ਸ. ਹਰਮਿੰਦਰ ਪ੍ਰਤਾਪ ਸਿੰਘ ਚੀਮਾ ਨੇ ਦਿੱਲੀ ਵਿਚਲੀ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕੀਤਾ। ਸ. ਚੀਮਾ ਨੇ ਕਿਹਾ ਕੀ ਸ. ਬਾਜਵਾ ਦਾ ੩੭ ਸਾਲ ਦਾ ਤਜਰਬਾ ਪਾਰਟੀ ਲਈ ਲਾਹੇਵੰਦ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕੀ ਸ. ਬਾਜਵਾ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਨਾਲ ਪੰਜਾਬ ਵਿੱਚ ਕਾਂਗਰਸ ਪਾਰਟੀ ਵਿੱਚ ਨਵਾਂ ਜੋਸ਼ ਪਾਇਆ ਜਾ ਰਿਆ ਹੈ, ਬਹੁਤ ਜਲਦੀ ਸ. ਬਾਜਵਾ ਦੀ ਕਮਾਂਡ ਹੇਠ ਨੌਜਵਾਨਾਂ ਨੂੰ ਪਾਰਟੀ ਵਿੱਚ ਅਹਿਮ ਜ਼ੁੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ ਤਾਂ ਕੀ ਪਾਰਟੀ ਨੂੰ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਮਜ਼ਬੂਤ ਕੀਤਾ ਜਾ ਸਕੇ। ਸ. ਚੀਮਾ ਨਾਲ ਸੁਖਦੇਵ ਸਿੰਘ ਹੁੰਦਲ, ਦੀਪਕ ਸ਼ਰਮਾ, ਅਮਰੀਕ ਸਿੰਘ ਸੰਘਾ, ਨਰਿੰਦਰ ਸਿੰਘਲਾ, ਹਰਪ੍ਰੀਤ ਸਿੰਘ ਟਿੱਕਾ, ਲਵਦੀਪ ਸਿੰਘ, ਸੁਖਜੀਤ ਸਿੰਘ ਹੋਣਾ ਨੇ ਵੀ ਸ. ਪ੍ਰਤਾਪ ਸਿੰਘ ਬਾਜਵਾ ਦੇ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਬਣਾਏ ਜਾਣ ਦਾ ਸਵਾਗਤ ਕੀਤਾ ਹੈ।