ਸ. ਹਰਜਿੰਦਰ ਸਿੰਘ ਬਸਿਆਲਾ ਦੇ ਪੰਜਾਬ ਰਹਿੰਦੇ ਤਾਇਆ ਸ. ਸੁੱਚਾ ਸਿੰਘ ਨਹੀਂ ਰਹੇ

ਆਕਲੈਂਡ – ਆਨ ਲਾਈਨ ਪੰਜਾਬੀ ਅਖ਼ਬਾਰ ‘ਪੰਜਾਬੀ ਹੈਰਲਡ’ ਦੇ ਸੰਪਾਦਕ ਅਤੇ ਪੱਤਰਕਾਰ ਸ. ਹਰਜਿੰਦਰ ਸਿੰਘ ਬਸਿਆਲਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਤਾਇਆ ਸ. ਸੁੱਚਾ ਸਿੰਘ ਜੀ ਦਾ ਦਿਲ ਦਾ ਦੌਰਾ ਪੈ ਜਾਣ ਕਾਰਨ ਸਵਰਗ ਵਾਸ ਹੋ ਗਿਆ। ਉਹ ਪਿੰਡ ਬਸਿਆਲਾ ਤਹਿਸੀਲ ਗੜ੍ਹਸ਼ੰਕਰ ਵਿਖੇ ਰਹਿੰਦੇ ਸਨ ਅਤੇ 80 ਕੁ ਵਰ੍ਹਿਆ ਦੇ ਲਗਭਗ ਸਨ। ਬੀਤੇ ਕੁਝ ਦਿਨਾਂ ਤੋਂ ਨਵਾਂਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਸਵੇਰੇ 11 ਵਜੇ ਪਿੰਡ ਬਸਿਆਲਾ ਦੇ ਸਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਪੰਜਾਬ ‘ਚ ਸ. ਹਰਜਿੰਦਰ ਸਿੰਘ ਬਸਿਆਲਾ ਨੂੰ 7 ਜੁਲਾਈ ਤੋਂ ਫੋਨ ਨੰਬਰ 0091 9478127585 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।